Sri Gur Pratap Suraj Granth

Displaying Page 360 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੭੩

੪੬. ।ਜੁਜ਼ਧ ਜਾਰੀ॥
੪੫ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੭
ਦੋਹਰਾ: ਲਲਾਬੇਗ ਕੇ ਸੁਤ ਖਰੇ, ਬੋਲੇ ਕੋਪ ਸਮੇਤ।
ਟਰਹੁ ਨ ਅਬਿ ਆਗੇ ਪਠਹੁ, ਦਸ ਸਹਜ਼ਸ੍ਰ ਰਣ ਖੇਤ ॥੧॥
ਪਾਧੜੀ ਛੰਦ: ਤਹਿ ਰਹੈਣ ਲਰਤਿ ਆਗਾ ਸੁ ਰੋਕਿ।
ਨਹਿ ਜੰਗ ਖੇਤ ਛੂਛਾ ਬਿਲੋਕਿ।
ਜਬਿ ਲੌ ਨ ਪ੍ਰਾਤਿ ਹੋਵੈ ਪ੍ਰਕਾਸ਼।
ਤਹਿ ਕਰਹਿ ਜੁਜ਼ਧ ਰਿਪੁ ਗਨ ਬਿਨਾਸ਼ਿ ॥੨॥
ਦਿਨ ਚਰੇ ਬੀਰ ਸਗਰੇ ਸੰਭਾਲ।
ਇਕ ਬਾਰ ਰਿਪੁਨਿ ਪਰ ਹੇਲ ਘਾਲ।
ਤਬਿ ਲੇਹਿ ਪਕਰਿ ਕੈਣ ਦੇਣ ਸੰਘਾਰ।
ਹਯ ਲੇਨਿ ਸ਼ਾਹੁ ਕੇ ਕਰਹਿ ਕਾਰ੧ ॥੩॥
ਅਬਿ ਜੰਗ ਪਾਇ ਜੇ ਪਠਹੁ ਨਾਂਹਿ।
ਲਸ਼ਕਰ ਸਮੂਹ ਨਿਜ ਰਖਹੁ ਪਾਹਿ।
ਸਭਿ ਦਲ ਸਕੇਲਿ ਸੋ ਪਰਹਿ ਧਾਇ।
ਜਿਨ ਬਹੁਤ ਬੀਰ ਮਾਰੇ ਰਿਸਾਇ ॥੪॥
ਸੁਨਿ ਲਲਾਬੇਗ ਮਸਲਤ ਬਿਸਾਲ।
ਤਬਿ ਦਸ ਹਗ਼ਾਰ ਸਰਦਾਰ ਨਾਲ।
ਕਹਿ ਤਿਨਹੁ ਸਾਥ ਆਗੈ ਲਰੇਹੁ।
ਨਹਿ ਸ਼ਜ਼ਤ੍ਰ ਬ੍ਰਿੰਦ ਬਹੁ ਬਧਨਿ੨ ਦੇਹੁ ॥੫॥
ਬਡ ਅੰਧਕਾਰ ਫੈਲੋ ਕਰਾਲ।
ਨਹਿ ਕਟਹੁ ਆਪ ਮਹਿ, ਰਖਿ ਸੰਭਾਲ।
ਸੁਨਿ ਕਹੈਣ ਬੀਰ ਸੀਰੀ ਸਮੀਰ੩।
ਬਹੁ ਪਰਤਿ ਸੀਤ ਠਰਿ ਹੈ ਸਰੀਰ ॥੬॥
ਇਹ ਬੁਰੀ ਬਾਤ ਕੀਨੀ ਅਜਾਨ।
ਇਕ ਥਕਤਿ, ਛੁਧਤਿ, ਪਾਰਾ ਮਹਾਨ।
ਅਬਿ ਭਟਨਿ ਥਾਨ ਕਹੁ ਲਰਹਿ ਕੌਨ।
ਅੁਕਸੈਣ ਨ ਹਾਥ ਤਨ ਸੁੰਨ ਜੌਨ ॥੭॥
ਦਲ ਮਰੋ ਅਰਧ ਰਣ ਕੁਛ ਨ ਕੀਨਿ।


੧ਸ਼ਾਹ ਦੇ ਘੋੜੇ ਲੈਂ ਦੀ ਕਾਰ ਕਰਾਣਗੇ।
੨ਵਧਂ।
੩(ਬੜੀ) ਠਢੀ ਹਵਾ (ਵਗ ਰਹੀ) ਹੈ।

Displaying Page 360 of 473 from Volume 7