Sri Gur Pratap Suraj Granth

Displaying Page 361 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੬

੪੦. ।ਜੋਧ ਰਸੋਈਆ। ਪ੍ਰਿਥੀ ਮਲ। ਤੁਲਸਾ। ਮਜ਼ਲਂ। ਅੁਜ਼ਗਰ ਸੈਨ। ਰਾਮੂ। ਦੀਪਾ।
ਗੋਪੀ। ਰਾਮੂ ਮਹਿਤਾ। ਮੋਹਣ ਮਲ। ਅਮਰੂ। ਗੰਗੂ। ਸਹਾਰੂ। ਖਾਨ ਛੁਰਾ। ਬੇਗਾ ਪਾਸੀ।
ਨਦੁ ਸੂਦਨਾ। ਅੁਗਰੂ। ਤਾਰੂ। ਝੰਡਾ। ਪੂਰੋ। ਮਲਾਰ। ਸਹਾਰੂ ਛੀਣਬਾ। ਬੂਲਾ ਪਾਂਧਾ। ਤੇ
ਡਜ਼ਲੇ ਵਾਸੀ ਸਿਜ਼ਖਾਂ ਲ਼ ਅੁਪਦੇਸ਼।॥
੩੯ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੧
ਦੋਹਰਾ: ਜੋਧ ਰਸੋਈਆ ਦੇਗ ਮਹਿਣ,
ਗੁਰ ਹਿਤ ਕਰਤਿ ਅਹਾਰ੧।
ਬਿਜ਼ਪ੍ਰ ਜਾਤਿ ਸੇਵਾ ਕਰੇ,
ਅੁਰ ਹੰਕਾਰ ਨਿਵਾਰਿ ॥੧॥
ਚੌਪਈ: ਧਨ ਆਦਿਕ ਜੇ ਸਿਖ ਗਨ ਲਾਵੈਣ।
ਭੇਟ ਧਰਹਿਣ ਸਤਿਗੁਰੂ ਮਨਾਵੈਣ।
ਸੋ ਸਭਿ ਜੋਧ ਰਸੋਈਆ ਲੇਤਿ।
ਲਗਰ ਪਰ ਲਗਾਇ ਕਰਿ ਦੇਤਿ ॥੨॥
ਇਕ ਦਿਨ ਮਹਿਣ ਜੇਤੋ ਲਗ ਜਾਇ।
ਤਿਤਿਕ ਲੇਤਿ, ਲਗਰ ਮਹਿਣ ਲਾਇ।
ਦਿਨ ਅਗਲੇ ਹਿਤ ਰਹਨਿ ਨ ਪਾਵੈ।
ਵਧਹਿ ਜਿ ਪਸੂਅਨ ਵਹਿਰ ਖੁਵਾਵੈ ॥੩॥
ਨਾਂਹਿ ਤ ਸਰਿਤਾ ਮਾਂਹਿ ਗਿਰਾਵੈ।
ਜਲ ਗਾਗਰ ਤੇ ਸਕਲ ਡੁਲ੍ਹਾਵੈ।
ਨੀਰ ਆਦਿ ਹਿਤ ਪ੍ਰਾਤਿ੨ ਨ ਧਰੈ।
ਕਹਾਂ ਅੰਨਕੀ ਗਿਨਤੀ ਕਰੈਣ ॥੪॥
ਇਮਿ ਗੁਰ ਹੁਕਮ ਸੁ ਬਰਤਹਿ ਜੋਧ।
ਲਗਰ ਕਾਰ ਕਰਹਿ ਹਿਤ ਬੋਧ੩।
ਪਾਛੇ ਕੁਛ ਭੋਜਨ ਰਹਿ ਜਾਇ।
ਬਿਨਾ ਸਾਦ ਤੇ ਖਾਇ, ਬਿਤਾਇ੪ ॥੫॥
ਗੁਰ ਕੇ ਸਿਜ਼ਖ ਜਾਨਿ ਸਮੁਦਾਈ।
ਸਭਿ ਕੀ ਸੇਵਾ ਕਰਹਿ ਬਨਾਈ।
ਜੋ ਜਿਸ ਕਾਲ ਪੁਰੀ ਮਹਿਣ ਆਵੈ।


੧ਬਣਾਅੁਣਦਾ ਹੁੰਦਾ ਸੀ ਭੋਜਨ।
੨ਸਵੇਰ ਲਈ।
੩ਪ੍ਰੇਮ (ਨਾਲ ਤੇ) ਅਕਲ (ਨਾਲ) ਲਗਰ ਦੀ ਕਾਰ ਕਰਦਾ ਹੈ। (ਅ) ਲਗਰ ਦੀ ਸੇਵਾ ਕਰਦਾ ਹੈ ਵਾਹਿਗੁਰੂ
ਗਿਆਨ ਦੀ ਪ੍ਰਾਪਤੀ ਲਈ।
੪ਖਾਕੇ ਦਿਨ ਬਿਤਾਅੁਣਦਾ ਹੈ (ਜੋਧ)।

Displaying Page 361 of 626 from Volume 1