Sri Gur Pratap Suraj Granth

Displaying Page 363 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੭੮

ਅੁਪਜੈਣ ਤਨ ਇਤ ਹੀ੧ ਬਿਨਸੰਤੇ।
ਆਗੇ ਸੰਗ ਨ ਕਿਸੇ ਚਲਤੇ ॥੧੨॥
ਸਿਮਰੋ ਜਿਨ ਸਤਿਨਾਮ ਸਦੀਵਾ੨।
ਸਿਜ਼ਖਨ ਸੇਵ ਕਰੀ ਮਨ ਨੀਵਾ।
ਤਿਨ ਕੀ ਪਤਿ ਲੇਖੇ ਪਰ ਜਾਇ।
ਜਾਤਿ ਕੁਜਾਤਿ ਨ ਪਰਖਹਿਣ ਕਾਇ ॥੧੩॥
ਮਜ਼ਲਂ੩ ਆਨਿ ਪਰੋ ਗੁਰ ਸ਼ਰਨੀ।
ਕਰਿ ਬੰਦਨ ਪਦ, ਬਿਨਤੀ ਬਰਨੀ।
ਮੋ ਕਹੁ ਕੁਛ ਦੀਜਹਿ ਅੁਪਦੇਸ਼।
ਜਿਸ ਤੇ ਮਿਟੈਣ ਕਲੇਸ਼ ਅਸ਼ੇਸ਼ ॥੧੪॥
ਸਤਿਗੁਰ ਕਹੌ ਤਾਗ ਹੰਕਾਰਾ।
ਸੰਤਨ ਸੇਵੋ ਹੋਹਿਣ ਸੁਖਾਰਾ।
ਸ਼ਰਧਾ ਧਰਿ ਅਹਾਰ ਕਰਿਵਾਵਹੁ।
ਚਰਨ ਪਖਾਰਹੁ ਰੁਚਿ ਤ੍ਰਿਪਤਾਵਹੁ੪ ॥੧੫॥
ਬਸਤ੍ਰ ਬਨਾਇ ਗੁਰਨ ਹਿਤ ਦੇਹੋ।
ਛੁਧਤਿ ਨਗਨ ਤੇ ਆਸ਼ਿਖ ਲੇਹੋ੫।
ਸਜ਼ਤਿਨਾਮ ਸਿਮਰਹੁ ਤਜਿ ਕਾਨ੬।
ਹੋਹਿ ਅੰਤ ਕੋ ਤੁਵ ਕਜ਼ਲਾਨ ॥੧੬॥
ਸੁਨਿ ਗੁਰ ਬਚ ਤੇ ਕਰਨ ਸੁ ਲਾਗੋ।
ਸੰਤਨ ਸੇਵ ਬਿਖੈ ਅਨੁਰਾਗੋ।
ਅੁਜ਼ਗ੍ਰਸੈਨ ਅਰੁ ਰਾਮੂ ਦੀਪਾ।
ਆਇ ਨਗੌਰੀ ਗੁਰੂ ਸਮੀਪਾ ॥੧੭॥
ਕਰਿ ਬੰਦਨ ਬੂਝੋ ਅੁਪਦੇਸ਼।
ਗੁਰ ਬੋਲੇ ਕਰਿ ਕ੍ਰਿਪਾ ਵਿਸ਼ੇਸ਼।
ਸਿਖ ਜਿਸ ਸਮੇਣ ਆਇ ਕਰਿ ਮਿਲੇ।
ਦੇਹੁ ਤਾਰ ਕਰਿ ਭੋਜਨ ਭਲੇ ॥੧੮॥
ਅੰਮ੍ਰਿਤ ਵੇਲਾ ਕਰਿਹੁ ਸ਼ਨਾਨ।


੧ਇਜ਼ਥੇ ਹੀ।
੨ਲਗਾਤਾਰ।
੩ਨਾਮ ਹੈ।
੪ਪ੍ਰੀਤ ਨਾਲ (ਛਕਾ ਕੇ ਭੋਜਨ) ਰਜਾਓ।
੫ਅਸ਼ੀਰਬਾਦ ਲਓ।
੬ਕਨੌਡ।

Displaying Page 363 of 626 from Volume 1