Sri Gur Pratap Suraj Granth

Displaying Page 365 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੭੮

੫੨. ।ਅਕਾਲ ਪੁਰਖ ਪਾਸੋਣ ਵਿਦੈਗੀ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੫੩
ਦੋਹਰਾ: ਕਰੋ ਗਮਨ ਕੋ ਮੁਨਿ ਜਬਹਿ, ਬੇਗ ਬਿਸਾਲ ਬਿਮਾਨ।
ਤੂਰਨ ਹੀ ਅੂਰਧ ਅੁਠੋ, ਚਲੋ ਜਾਤਿ ਜਿਮ ਭਾਨੁ ॥੧॥
ਸੈਯਾ ਛੰਦ: ਬੇਗ ਬਿਮਾਨ ਸਮਾਨ ਜੁ ਮਨ ਕੇ੧
ਨਿਮਖ ਬਿਖੈ ਪਹੁਚੋ ਦਰਬਾਰ।
ਛਰੀਦਾਰ ਦਰਸ਼ਨ ਪ੍ਰਿਯ ਠਾਂਢੇ,
ਸਿੰਘ ਪੌਰ ਜਨੁ ਰਜਤ ਪਹਾਰ੨।
ਸੂਰਜ ਸਮਸਰ ਮਹਿਦ ਪ੍ਰਕਾਸ਼ਕ,
ਕਵਿ ਸਮਰਥ ਕੋ ਕਰਹਿ ਅੁਚਾਰ।
ਤਹਿ ਤੇ ਅੁਤਰਿ ਖਰੇ ਤਬਿ ਦਰਸੇ
ਮੁਖ ਮੰਡਲ ਜਨੁ ਚੰਦ ਅੁਦਾਰ੩ ॥੨॥
੪ਸੁੰਦਰ ਦਰਸ਼ਨ ਮੰਦਰ ਦਰ ਪਰ,
ਮੰਦਹਾਸ, ਮ੍ਰਿਦੁਸ਼ਰ ਮੁਦਪਾਇ।
ਸਾਦਰ ਅਜ਼ਗ੍ਰ ਲੈਨ ਕੋ ਆਏ੩
ਮਿਲੇ ਸੰਗ ਲੈ ਚਲੇ ਲਵਾਇ੫।
ਗਏ, ਪ੍ਰਭੂ ਕੇ ਦਰਸ਼ਨ ਕਰਿ ਕੈ
ਕਰੀ ਦੰਡ ਵਤ ਪ੍ਰੇਮ ਬਧਾਇ।
ਪੁਟ ਲੋਚਨ ਤੇ ਰੂਪ ਅਮੀ ਨਿਧਿ
ਪਾਨ ਕਰਤਿ ਬਹੁ, ਨਹਿ ਤ੍ਰਿਪਤਾਇ੬ ॥੩॥
ਹਾਥ ਬੰਦਿ ਪੁਨ ਬੰਦਨ ਧਾਰੀ
ਠਾਂਢੇ ਭਏ ਨਿਮ੍ਰਤਾ ਸਾਥ।
ਕਹੇ ਨਾਮ ਜੋ ਬੀਚ ਜਾਪਜੀ
ਬਰਨਨ ਕਰੇ ਸਤੁਤਿ ਕੀ ਗਾਥ।
ਕਹਿ ਕਰਿ ਮੁਖਿ ਤੇ ਨਮਹਿ ਨਮਹਿ ਪ੍ਰਭੁ!


੧ਮਨ ਦੇ ਸਮਾਨ ਜਿਸ ਬਿਮਾਨ ਦੇ ਵੇਗ ਹੈ।
੨ਪਿਆਰੇ ਦਰਸ਼ਨਾਂ ਵਾਲੇ ਛਰੀਦਾਰ ਸਿੰਘ ਪੌਰ ਤੇ ਖੜੇ ਹਨ (ਜੋ ਸਿੰਘ ਪੌਰ) ਮਾਨੋਣ ਚਾਂਦੀ ਦੇ ਪਹਾੜ ਵਾਣ
ਹੈ।
੩(ਤਪੀ ਜੀ ਦਾ) ਮੁਖ ਮੰਡਲ ਪੂਰਨ ਚੰਦ ਵਾਣ ਦਿਜ਼ਸਿਆ। (ਅ) ਕਈ ਸਿਆਣੇ ਅਗੋਣ ਲੈਂ ਆਇਆਣ ਵਲ
ਲਾਅੁਣਦੇ ਹਨ।
੪ਮੰਦਰ ਦੇ ਬੂਹੇ ਅਜ਼ਗੇ ਸੁਹਣੇ ਦਰਸ਼ਨਾਂ ਵਾਲੇ ਮੁਸਕ੍ਰਾ ਰਹੇ, ਮਿਠੀ ਸੁਰ ਖੁਸ਼ੀ ਨਾਲ (ਜੀ ਆਇਆਣ ਕਹਿ ਰਹੇ)
ਆਦਰ ਨਾਲ ਲੈਂ ਆਏ ਅਜ਼ਗੋਣ।
੫ਨਾਲ ਲੈਕੇ।
੬ਨੇਤਰਾਣ ਰੂਪ ਡੋਨਿਆਣ ਨਾਲ ਸਰੂਪ ਰੂਪੀ ਅੰਮ੍ਰਿਤ ਦੀ ਨਿਧੀ ਪੀਣਦੇ ਰਜਦੇ ਨਹੀਣ।

Displaying Page 365 of 437 from Volume 11