Sri Gur Pratap Suraj Granth

Displaying Page 365 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੭੮

੫੧. ।ਸ਼ੇਰ ਮਾਰਿਆ, ਬੁਜ਼ਧੂ ਸ਼ਾਹ ਵਿਦਾ ਹੋਯਾ॥
੫੦ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>

ਦੋਹਰਾ: ਸ਼੍ਰੀ ਕਲੀਧਰ ਦੇਖਿ ਕੈ, ਅੂਚੇ ਕਹੋ ਪੁਕਾਰਿ।
ਛੋਰਹੁ ਨਹੀਣ ਤੁਫੰਗ ਕੋ, ਟਿਕੇ ਰਹਹੁ ਬਨ ਲਾਰਿ੧ ॥੧॥
ਚੌਪਈ: ਦੋਨਹੁ ਨ੍ਰਿਪ ਜੁਤਿ ਸੈਨਾ ਸਾਰੀ।
ਹੇਤ ਬੰਗਾਰਨਿ ਗਿਰਾ ਅੁਚਾਰੀ।
ਏਕ ਸੁਭਟ ਲੇ ਖੜਗ ਸੁ ਢਾਲ।
ਲਲਕਾਰਹਿ੨ ਸਭਿ ਆਗੇ ਚਾਲਿ ॥੨॥
ਛਾਰ ਸਹਾਰ ਵਾਰ ਕਰਵਾਰ੩।
ਕਰਹਿ ਜੁਜ਼ਧ ਲੇ ਕੇਹਰਿ ਮਾਰ।
ਮੁਖ ਮਾਂਗੇ ਹਮ ਬਖਸ਼ਹਿ ਤਾਂਹੀ।
ਨਿਕਸਹਿ ਧੀਰ ਧਾਰਿ ਅੁਰ ਮਾਂਹੀ ॥੩॥
ਸੁਨਿ ਕਰਿ ਫਤੇਸ਼ਾਹ ਬਚ ਬੋਲਾ।
ਪ੍ਰਭੁ ਜੀ ਕੇਹਰਿ ਓਜ ਅਤੋਲਾ।
ਕੋ ਨਰ ਅਸ ਇਸ ਕੋ ਬਲ ਝਾਲੈ।
ਹੁਇ ਸਵਧਾਨ ਵਾਰ ਪੁਨ ਘਾਲੈ ॥੪॥
ਚਿਰੰਕਾਲ ਕੋ ਇਤ ਅੁਤ ਫਿਰੈ।
ਨਹਿ ਕੋ ਧਿਰ* ਧਰਿ੪ ਆਗੇ ਅਰੈ।
ਸੈਲਨ ਦੇਸ਼ ਬਿਖੈ ਬਜ਼ਖਾਤ।
ਕਿਸਹੂੰ ਨਹਿ ਕੀਨੋ ਇਹ ਘਾਤਿ ॥੫॥
ਕੋ ਹੈ ਸਮ ਰਾਵਰ ਕੇ ਕਹੋ।
ਤਰੁਨ ਬੈਸ ਬਲ ਸਮਰਥ ਅਹੋ।
ਨਾਂਹਿ ਤ ਚਲਨੈ ਦੇਹੁ ਤੁਫੰਗ।
ਗੁਲਕਾਣ ਬ੍ਰਿੰਦ ਲਗਹਿ ਇਕ ਸੰਗ ॥੬॥
ਜੇ ਹਤਿ ਹੋਇ ਪਰੈ ਤਨ ਭੂਪਰ।
ਨਤੁ ਪਹੁਚੋ ਜਾਨਹੁ ਕਿਸ ਅੂਪਰ।
ਮਿਲੋ ਬੀਚ ਤਬਿ ਮੁਸ਼ਕਲ ਮਾਰਨਿ।


੧ਕਤਾਰ ਬਣਾ ਕੇ।
੨(ਸ਼ੇਰ ਲ਼) ਲਲਕਾਰੇ।
੩(ਸ਼ੇਰ ਦੀ) ਛਾਲ ਲ਼ ਸਹਾਰੇ ਤੇ ਵਾਰ (ਕਰੇ) ਤਲਵਾਰ ਦਾ (ਸ਼ੇਰ ਅੁਤੇ)।
*ਪਾ:-ਸਿਰ।
੪ਧੀਰਜ ਧਰਕੇ।

Displaying Page 365 of 372 from Volume 13