Sri Gur Pratap Suraj Granth

Displaying Page 366 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੭੯

੪੭. ।ਦਿਨ ਚੜ੍ਹੇ ਦਾ ਜੁਜ਼ਧ॥
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੮
ਦੋਹਰਾ: ਮਰਤਿ ਪਰਸਪਰ ਤੁਰਕ ਗਨ, ਭਈ ਭੋਰ ਤਬਿ ਆਇ।
ਦਸ ਹਗ਼ਾਰ ਲਸ਼ਕਰ ਰਹੋ, ਅਪਰ ਖਪੋ ਦੁਖ ਪਾਇ ॥੧॥
ਨਿਸ਼ਾਨੀ ਛੰਦ: ਬੀਸ ਰੁ ਪੰਚ ਸਹੰਸ੍ਰ੧ ਦਲ, ਤਮ ਮਹਿ ਇਮ ਨਾਸ਼ਾ।
ਜਿਮ ਤਮ ਕੋ ਸੂਰਜ ਹਤੋ, ਕਰਿ ਦੀਨਿ ਪ੍ਰਕਾਸ਼ਾ।
ਜਿਮ ਅੁਡਗਨ ਸਗਰੇ ਦੁਰੇ, ਨਹਿ ਦੇਹਿ ਦਿਖਾਈ।
ਤਿਮ ਤੁਰਕਾਨਾ ਛਪਿ ਗਯੋ, ਜਿਨ ਧੂਮ ਮਚਾਈ ॥੨॥
ਬਡੀ ਨੀਣਦ ਸੁਪਤੇ ਪਰੇ, ਰਣ ਖੇਤ ਮਝਾਰਾ।
ਦੀਰਘ ਮਗ ਤੇ ਥਕਤਿ ਭੇ, ਜਨੁ ਸ਼੍ਰਮ ਨਿਰਵਾਰਾ।
ਗਿਰੇ ਤੁਰੰਗ ਤੁਰੰਗ ਪਰ, ਧਰ ਪਰ ਧਰ੨ ਬ੍ਰਿੰਦਾ।
ਸ਼ਸਤ੍ਰ ਬਸਤ੍ਰ ਬਿਖਰੇ ਪਰੇ, ਜਨੁ ਬੀਜ ਬਿਲਦਾ ॥੩॥
ਲਲਾਬੇਗ ਲਸ਼ਕਰ ਪਿਖੋ, ਜਬਿ ਭਯੋ ਪ੍ਰਕਾਸ਼ਾ੩।
ਅਲਪ ਅਹੈਣ ਬਹੁਤੇ ਮਰੇ, ਤਜਿ ਜੈ ਬਿਜ਼ਸਾਸਾ।
ਦੇਤਿ ਕਿਤਿਕ ਸੁਧਿ ਆਨਿ ਕਰਿ, ਅਮਕੋ੪ ਸਿਰਦਾਰਾ।
ਸਹਿਤ ਸੈਨ ਕੇ ਖਪਿ ਗਯੋ, ਨਹਿ ਪਰਹਿ ਨਿਹਾਰਾ ॥੪॥
ਤਿਸੀ ਰੀਤਿ ਪੁਨ ਦੂਸਰੋ, ਤੀਸਰ ਸੁਧਿ ਦੈਹੇ।
ਮਰੇ ਅਨਿਕ ਸੈਨਾਪਤੀ, ਸਭਿ ਸੈਨਾ ਛੈਹੈ।
ਦੂਰ ਹੁਤੋ ਰਣ ਕੇਤ ਤੇ, ਸੁਨਿ ਸੁਨਿ ਬਿਸਮਾਯੋ।
ਏਤੇ ਲਸ਼ਕਰ ਕਿਹ ਹਤੋ, ਨਹਿ ਪਰੋ ਲਖਾਯੋ ॥੫॥
ਇਤ ਅੁਤ ਕਰਹਿ ਬਿਲੋਕਿਬੋ, ਚਿਤ ਚਿੰਤ ਬਿਸਾਲਾ।
ਭਗਨੀ ਪੁਜ਼ਤ੍ਰ ਸਮੀਪ ਥਿਤ, ਬੋਲੋ ਤਿਸ ਕਾਲਾ।
ਮਾਤੁਲ! ਕਾ ਦੇਖਤਿ ਖਰੇ, ਰਣ ਸਮੈਣ ਬਿਚਾਰੋ।
ਹੋਇ ਨ ਅਸ ਰਿਪੁ ਆਇ ਇਤ੫, ਨਿਜ ਓਜ ਸੰਭਾਰੋ ॥੬॥
ਮਰੇ ਸੁ ਗਏ ਨ ਆਇ ਫਿਰ, ਜੀਵਤ ਹੈਣ ਜੇਈ।
ਤਿਨਹੁ ਜਤਨ ਕਰਿਬੋ ਬਨਹਿ, ਦਾਨੇ ਬਡ ਤੇਈ।
ਚਢੇ ਹੁਤੇ ਹਮ ਲਰਨ ਕੋ, ਨਹਿ ਖਾਨਾ ਖਾਨੇ।
ਮਾਰਨ ਮਰਣੋ ਕਾਜ ਰਨ, ਕਾ ਚਿੰਤਾ ਠਾਨੇ ॥੭॥


੧੨੫੦੦੦ ਪੰਝੀ ਹਗ਼ਾਰ।
੨ਧੜ ਅੁਜ਼ਤੇ ਧੜ। (ਅ) ਧਰਤੀ ਤੇ ਧੜ।
੩ਜਦੋਣ ਚਾਨਂਾ ਹੋ ਆਇਆ।
੪ਫਲਾਂਾ।
੫ਐਸਾ ਨਾਂ ਹੋਵੇ ਕਿ ਕਿਤੇ ਵੈਰੀ ਇਧਰ ਆ ਪਵੇ।

Displaying Page 366 of 473 from Volume 7