Sri Gur Pratap Suraj Granth

Displaying Page 369 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੪

ਮਿਲਹੁ ਸਕਲ ਮਹਿਣ ਕਰਿ ਅਰਦਾਸ੧।
ਜਥਾ ਸ਼ਕਤਿ ਲੀਜਹਿ ਸਭਿ ਪਾਸਿ।
ਇਕਠੋ ਕਰਿ ਧਨ ਦਿਹੁ ਤਿਸੁ ਤਾਈਣ।
ਜਿਸ ਤੇ ਕਾਰਜ ਕੋ ਬਨ ਜਾਈ ॥੪੯॥
ਇਹੀ ਰੀਤਿ ਨਿਜ ਬਿਖੇ ਚਾਲਵਹੁ।
ਕਰੋ ਜੋਰ੨ ਸ਼ੁਭ ਦਿਨ ਜਬਿ ਪਾਵਹੁ।
ਪੁਜ਼ਤ੍ਰ ਪੌਤ੍ਰੇ, ਹੋਹਿਣ ਤੁਮਾਰੇ।
ਕਰਹਿਣ ਕਾਰ ਇਸ ਰੀਤੀ ਸਾਰੇ ॥੫੦॥
ਇਹ ਰਹਿਰਾਸੁ ਕਦੀਮੀ੩ ਚਲਹਿ।
ਸਿਜ਼ਖੀ ਧਰੇ ਮਹਾਂ ਸੁਖ ਮਿਲਹਿ।
ਧਰਿ ਸ਼ਰਧਾ ਗਾਵਹਿਣ ਗੁਰ ਬਾਨੀ।
ਪਰਾਲਬਧ ਜਿਨ ਹੋਇ ਮਹਾਂਨੀ+ ॥੫੧॥
ਅਸ ਅੁਪਦੇਸ਼ ਸਭਿਨਿ ਕੋ ਕਰਿ ਕੇ।
ਗੁਨ++ ਸਿਖਰਾਇ ਅਗੁਨ ਪਰਿਹਰਿ ਕੈ੪।
ਗੋਇੰਦਵਾਲ ਗੁਰੂ ਚਲਿ ਆਏ।
ਸੇਵਕ ਸੰਗ ਅਹੈਣ ਸਮੁਦਾਏ ॥੫੨॥
ਭਜਨ ਕੀਰਤਨੁ ਲਾਗਤਿ ਰੰਗ।
ਹੋਤਿ ਅਨਦ ਗੁਰੂ ਕੇ ਸੰਗ।
ਅੰਮ੍ਰਿਤ ਸਮ ਅਹਾਰ ਨਿਤਿ ਹੋਵੈਣ।
ਦਰਸ਼ਨ ਕਰਹਿਣ ਕਲੂਖਨ੫ ਖੋਵੈਣ ॥੫੩॥
ਆਇ ਸ਼ਰਨ ਤਿਸ ਕਰਹਿਣ ਅੁਧਾਰੇ।
ਅੁਪਦੇਸ਼ਹਿਣ ਸਤਿਨਾਮ ਸੁਖਾਰੇ।
ਜਹਿਣ ਕਹਿਣ ਸਿਜ਼ਖੀ ਬਹੁ ਬਿਦਤਾਈ੬।
ਕਿਨਿ ਸਿਜ਼ਖਨ ਤੇ ਗੁਰਮਤਿ ਪਾਈ ॥੫੪॥


੧ਓਹ ਬਿਨੈ ਜਿਸ ਨਾਲ ਲੋੜ ਪ੍ਰਗਟ ਕੀਤੀ ਜਾਵੇ।
੨ਜੋੜ ਮੇਲ।
੩ਪੁਰਾਣੀ ਮਰਿਯਾਦਾ।
+ਇਨ੍ਹਾਂ ਕਥਾਂ ਵਿਚ ਐਅੁਣ ਜਾਪਦਾ ਹੈ ਕਿ ਨਿਰਾ ਇਹ ਅੁਪਦੇਸ਼ ਹੋਇਆ ਹੈ, ਅਸਲ ਬਾਤ ਹੈ ਕਿ ਨਾਮ ਦੇ
ਨਾਲ ਇਹ ਸੇਵਾ ਦੇ ਤਰੀਕੇ ਦਜ਼ਸੇ ਜਾਣਦੇ ਸਨ, ਜੋ ਨਿਸ਼ਕਾਮ ਕਰਮਾਂ ਨਾਲ ਮਨ ਨਿਰਮਲ ਹੁੰਦਾ ਜਾਵੇ, ਹਅੁਣ
ਘਟਦੀ ਜਾਵੇ ਤੇ ਨਾਮ ਅੰਦਰ ਰਚਦਾ ਜਾਵੇ।
++ਪਾ:-ਗੁਰ।
੪ਗੁਣ ਸਿਖਾਲੇ ਤੇ ਔਗੁਣ ਦੂਰ ਕੀਤੇ।
੫ਪਾਪ।
੬ਪ੍ਰਗਟ ਕੀਤੀ।

Displaying Page 369 of 626 from Volume 1