Sri Gur Pratap Suraj Granth

Displaying Page 369 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੮੨

੪੪. ।ਸਜ਼ਤਾ ਬਲਵੰਡ। ਭਾਈ ਲਧਾ ਪਰਅੁਪਕਾਰੀ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੫
ਦੋਹਰਾ: ਧਰਮਸਾਲ ਸਾਲੋ ਜਹਾਂ, ਤਿਸ ਕੇ ਨਿਕਟ ਨਿਕੇਤ।
-ਆਪ ਜਾਇ ਆਨਹਿ ਤਿਨਹਿ, -ਗਮਨੇ ਗੁਰ ਇਸ ਹੇਤੁ ॥੧॥
ਨਿਸਾਨੀ ਛੰਦ: ਗਮਨੇ ਸ਼੍ਰੀ ਅਰਜਨ ਤਬਹਿ, ਤਿਨ ਸਦਨ ਮਝਾਰੇ।
ਕਰਨਿ ਹੇਤੁ ਆਦਰ ਸ਼ਬਦ, ਸੋ ਗਾਵਨ ਹਾਰੇ।
ਸ਼੍ਰੀ ਨਾਨਕ ਤੇ ਆਦਿ ਗੁਰ, ਸਭਿਹਿਨਿ ਇਹ੬ ਰਾਖੇ।
ਗਾਇ ਗੁਰੂ ਕੇ ਸਬਦ ਕੋ, ਸਿਖ ਸੁਨਹਿ ਭਿਲਾਖੇ੧ ॥੨॥
ਬਹੁਤਨਿ ਕੋ ਕਜ਼ਲਾਨ ਹੈ, ਸੁਨਿਬੇ ਅਰੁ ਗਾਏ।
ਬਹੁਰੋ ਆਦਰ ਸ਼ਬਦ ਕੋ, ਬੀਚਾਰਤਿ ਜਾਏ।
ਪੌਰ ਪ੍ਰਵੇਸ਼ੇ ਸਦਨ ਮਹਿ, ਸ਼੍ਰੀ ਅਰਜਨ ਠਾਂਢੇ।
ਦੇਖਿ ਨ ਆਦਰ ਅੁਠਿ ਕਰੋ, ਅੁਰ ਗਰਬ ਜੁ ਬਾਢੇ ॥੩॥
ਬੈਨਿ ਰਹੇ ਦੋਨਹੁ ਮੁਗਧ, ਮੁਖ ਧਰਿ ਕਰਿ ਮੌਨਾ।
ਮਹਿਮਾ ਲਖਹਿ ਨ ਗੁਰੂ ਕੀ, ਚਲਿ ਆਏ ਭੌਨਾ੨।
ਸਜ਼ਤੇ ਅਰੁ ਬਲਵੰਡ ਕੋ, ਸ਼੍ਰੀ ਅਰਜਨ ਭਾਖੀ।
ਕੋ ਕਾਰਨ ਐਸੇ ਭਯੋ, ਜਿਸ ਤੇ ਰਿਸ ਰਾਖੀ? ॥੪॥
ਆਵਨ ਜਾਨੋ ਦਰਬ ਹੈ, ਨਹਿ ਥਿਰਤਾ ਪੈ ਹੈ।
ਇਸ ਤੇ ਰਿਸ ਤੁਮ ਕੋਣ ਕਰੀ, ਪੁਨ ਬਹੁਤੋ ਦੈ ਹੈਣ।
ਸ਼੍ਰੀ ਨਾਨਕ ਕੋ ਕੋਸ਼੩ ਹੈ, ਕਮਤੀ ਕੁਛ ਨਾਂਹੀ।
ਸ਼ਰਧਾ ਧਰਿ ਕਿਰਤਨ ਕਰਹੁ, ਆਵਹਿ ਤੁਮ ਪਾਹੀ੪ ॥੫॥
ਸੁਨਿ ਬੋਲੋ ਬਲਵੰਡ ਤਬਿ, ਹਮ ਪਿਖੋ ਨ ਕੋਈ।
ਕਹਾਂ ਖਗ਼ਾਨੋ ਹੈ ਧਰੋ, ਤੁਮ ਭਾਖਤਿ ਜੋਈ।
ਇਕ ਸਹੰਸ ਮੇਣ ਬਾਹੁ ਹੁਇ, ਸੌ ਹਮ ਨੇ ਪਾਏ।
ਨਹਿ ਗਮਨਹਿ ਤੁਮ ਨਿਕਟ ਅਬਿ, ਕਾ ਲੇਹਿ ਕਮਾਏ ॥੬॥
ਅਪਰ ਥਾਨ ਰਹਿ ਕਰਿ ਕਹੂੰ, ਨਿਜ ਰਾਗ ਸੁਨਾਵੈਣ।
ਲੇਹਿ ਦਰਬ ਅੁਰ ਭਾਵਤੋ, ਕਹਿ ਤਾਨ ਰਿਝਾਵੈਣ।
ਜਿਤੇ ਬਰਖ ਤੁਮ ਢਿਗ ਰਹੇ, ਬਿਜ਼ਦਾ ਨਿਜ ਖੋਈ।
ਸੁਨਿ ਰੀਝਤਿ ਜਾਨਤਿ ਗੁਨਨਿ, ਪੈ ਮੌਜ ਨ ਕੋਈ੧ ॥੭॥


੧ਚਾਹ ਨਾਲ।
੨ਕਿ ਸਾਡੇ ਘਰ ਤੁਰ ਕੇ ਆਏ ਹਨ।
੩ਖਗ਼ਾਨਾ।
੪ਭਾਵ ਧਨ ਤੁਹਾਡੇ ਪਾਸ ਆ ਜਾਏਗਾ।

Displaying Page 369 of 591 from Volume 3