Sri Gur Pratap Suraj Granth

Displaying Page 37 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੫੦

੬. ।ਮਰ੍ਹਾਜ ਕੇ ਤੇ ਕੌੜੇ ਰਾਹਕ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੭
ਦੋਹਰਾ: ਬੀਤੇ ਕੇਤਿਕ ਦਯੋਸ ਤਹਿ, ਟਿਕੇ ਗੁਰੂ ਹਰਿਰਾਇ।
ਨਿਕਟਿ ਨਿਕਟਿ ਕੇ ਗ੍ਰਾਮ ਜੇ, ਸਿਜ਼ਖ ਬਨਹਿ ਸਮੁਦਾਇ ॥੧॥
ਚੌਪਈ: ਰਾਹਕ ਜੇ ਮਰ੍ਹਾਜ ਕੇ ਅਹੈਣ।
ਤਿਨ ਪਰ ਕ੍ਰਿਪਾ ਕਰਤਿ ਗੁਰ ਰਹੈ।
ਨਹਿ ਕੌੜੇ ਤਿਨ ਆਦਰ ਕਰੈਣ।
ਸਭਾ ਮਾਂਹਿ ਤਿਨ ਕੋ ਪਰਹਰੈਣ੧ ॥੨॥
੨ਇਹ ਪਰਦੇਸ਼ੀ ਕਿਤ ਤੇ ਆਏ।
ਕਰਹਿ ਗੁਗ਼ਰ ਬੈਠੇ ਇਸ ਥਾਂਏ।
ਤਿਨ ਪਰ ਹੁਕਮ ਕਰਤਿ ਸਦ ਰਹੈਣ।
ਮਨ ਭਾਵਤਿ ਮੁਖ ਵਾਕਨਿ ਕਹੈਣ ॥੩॥
ਰਹਿ ਮਰ੍ਹਾਜ ਕੇ ਸਿਰਕੀ ਬਾਸ੩।
੪ਨਿਜ ਛਿਤ ਛਿਨ ਕਿਤ ਕਰਹਿ ਅਵਾਸ।
ਬਸੋ ਚਹੈਣ, ਪਰ ਪ੍ਰਾਪਤਿ ਨਾਂਹੀ।
ਅਵਿਨਿ ਜਹਿ ਅਪਨਾਇ ਬਸਾਹੀਣ੬ ॥੪॥
ਸਤਿਗੁਰ ਕੀ ਸੇਵਾ ਮਹੁ ਲਾਗੇ।
ਕ੍ਰਿਪਾ ਦ੍ਰਿਸ਼ਟਿ ਤੇ ਮਨ ਅਨੁਰਾਗੇ।
ਜਹਿ ਕੌਰਨਿ ਇਕ ਕੂਪ ਲਗਾਯੋ।
ਤਹਿ ਤੇ ਸਭਿਹਿਨਿ ਜਲ ਕੋ ਪਾਯੋ ॥੫॥
ਸਭਿ ਮਰ੍ਹਾਜ ਕੇ ਰਾਹਕ ਜੇਯ।
ਇਨ ਕੀ ਹੁਤੀ ਭਾਰਜਾ, ਸੇਯ੫।
ਤਿਸੀ ਕੂਪ ਤੇ ਆਨਤਿ ਥਾਰੀ।
ਮਿਲਿ ਕਰਿ ਗਮਨਤਿ ਹੈਣ ਤਹਿ ਸਾਰੀ ॥੬॥
ਭਰਹਿ ਕੂਪ ਤੇ ਘਟ ਲੈਣ ਆਵੈਣ।
ਖਾਨ ਪਾਨ ਬਿਵਹਾਰ ਚਲਾਵੈਣ।
ਤਿਹ ਠਾਂ ਕੌਰੇ ਤਰੁਨ ਜਿ ਨਰ ਹੈਣ।


੧ਕਜ਼ਢ ਦਿੰਦੇ ਹਨ।
੨ਕੌੜੇ ਕੇ ਕਹਿਦੇ ਹਨ ਕਿ।
੩ਸਿਰਕੀ ਵਾਸ ਹੋਕੇ ਰਹਿੰਦੇ ਹਨ ਮਰ੍ਹਾਜ ਕੇ।
੪ਆਪਣੀ ਭੋਣ ਖੁਜ਼ਸ ਚੁਜ਼ਕੀ ਹੈ ਕਿਤੇ (ਹੋਰਥੇ) ਘਰ ਬਣਾ ਕੇ ਵਜ਼ਸਿਆ ਚਾਹੁੰਦੇ ਹਨ ਪਰ ਜਿਮੀਣ ਮਿਲਦੀ ਨਹੀਣ
ਜਿਸ ਲ਼ ਆਪਨਾ ਕੇ ਵਸਾ ਲੈਂ।
੫ਓਹ (ਇਸਤ੍ਰੀਆ) ਬੀ।

Displaying Page 37 of 376 from Volume 10