Sri Gur Pratap Suraj Granth

Displaying Page 371 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੮੬

੪੧. ।ਸ਼੍ਰੀ ਗੁਰ ਰਾਮਦਾਸ ਜੀ ਦੀ ਮੁਜ਼ਢਲੀ ਕਥਾ। ਬੀਰਬਲ॥
੪੦ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੨
ਦੋਹਰਾ: ਬਿਸ਼ੈ ਅਗਨਿ ਕੋ ਨੀਰ ਸਮ, ਦਾਸ ਭੀਰ ਕਟ ਦੇਤਿ੧।
ਅਮਰਦਾਸ ਗੁਰ ਪਦ ਪਦਮ, ਬੰਦੌਣ ਨਿਤੰਨੇਤ੨ ॥੧॥
ਚੌਪਈ: ਸੰਮਤ ਸ਼ਤ ਦਸ ਪੰਚ ਇਕਾਸੀ੩।
ਲਵਪੁਰਿ ਨਗਰ ਸਦਾ ਜਿਨ ਵਾਸੀ।
ਬੰਸ ਲਅੂ ਕੋ ਸਿੰਧ ਮਨਿਦੂ੪।
ਜਨਮੇ ਰਾਮਦਾਸ ਗੁਰ ਇੰਦੂ ॥੨॥
ਸਭਿ ਪੁਰਿ ਹਰਖ ਅਚਾਨਕ ਲਹੋ।
ਨਦੀਅਨ ਨੀਰ ਛੀਰ ਹੈ ਬਹੋ੫।
ਸਨੇ ਸਨੇ ਭੇ ਬਡੇ ਕ੍ਰਿਪਾਲਾ੬।
ਬੁਧਿ ਬਿਲਦ ਨਿਕੰਦਨ ਕਾਲਾ੭ ॥੩॥
ਪਾਸ ਬੁਲਾਇ ਕਹੋ ਹਰਿਦਾਸ।
ਕਾਮ ਕਰੋ ਘਰ ਕੋ ਸੁਖ ਰਾਸ।
ਖੇਲਨ ਕੇ ਦਿਨ ਖੇਲ ਗਏ ਹੈਣ੮।
ਯਾਂ ਤੇ ਮੈਣ ਬਚ ਤੋਹਿ ਕਹੇ ਹੈਣ ॥੪॥
੯ਸਜ਼ਤਿ ਬਚਨ! ਜੋ ਕਹੋ, ਸੁ ਕਰਿਹੂੰ।
ਮੈਣ ਰਾਵਰਿ ਕੇ ਸਦ ਅਨੁਸਰਿਹੂੰ।
ਨਿਸਿ ਬੀਤੀ ਤਬਿ ਭਯੋ ਸਕਾਰੇ।
ਚਨਕ ਅੁਦਕ ਸਨ ਮਾਤ ਅੁਬਾਰੇ੧੦ ॥੫॥
ਭਰਿ ਚਣਗੇਰ ਸੁਤ ਕੇ ਕਰ ਦੀਨੀ।
ਬੇਚਹੁ ਪੁਜ਼ਤ੍ਰ ਲਾਭ ਦਾ ਚੀਨੀ੧੧।
ਲੈ ਕਰਿ ਗਏ ਬਜਾਰ ਕ੍ਰਿਪਾਲਾ।


੧ਦਾਸਾਂ ਦੀ ਭੀੜਾਂ ਲ਼ ਕਜ਼ਟ ਦੇਣ ਵਾਲੇ।
੨ਨਿਤਾਪ੍ਰਤੀ, ਨਿਯਮ ਨਾਲ ।ਸੰਸ: ਨਿਤ, ਨੀਯਤਿ॥।
੩੧੫੮੧।
੪(ਸ਼੍ਰੀ ਰਾਮਚੰਦ ਜੀ ਦੇ ਪੁਜ਼ਤ੍ਰ) ਲਅੂ ਦਾ ਬੰਸ ਜੋ ਸਮੁੰਦਰ ਵਾਣ ਹੈ (ਅੁਸ ਵਿਚ)।
੫(ਮਾਨੋ) ਨਦੀਆਣ ਦਾ ਪਾਂੀ ਦੁਜ਼ਧ ਹੋ ਵਗਿਆ।
੬ਭਾਵ ਸ਼੍ਰੀ ਗੁਰੂ ਰਾਮਦਾਸ ਜੀ।
੭ਵਿਸ਼ਾਲ ਬੁਜ਼ਧੀ ਵਾਲੇ ਤੇ ਮੌਤ ਦੇ ਦੂਰ ਕਰਨ ਵਾਲੇ।
੮ਗੁਜਰ ਗਏ ਹਨ।
੯ਸ੍ਰੀ ਰਾਮਦਾਸ ਜੀ ਬੋਲੇ।
੧੦ਛੋਲੇ ਪਾਂੀ ਨਾਲ (ਭਿਜ਼ਜੇ) ਮਾਤਾ ਨੇ ਅੁਬਾਲੇ।
੧੧ਨਫੇ ਵਾਲੀ (ਚੀਜ) ਜਾਣਕੇ।

Displaying Page 371 of 626 from Volume 1