Sri Gur Pratap Suraj Granth

Displaying Page 373 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੮੬

੫੦. ।ਦਿਜ਼ਲੀ ਜਾਣ ਦੀ ਤਿਆਰੀ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੧
ਦੋਹਰਾ: ਸ਼੍ਰੀ ਗੰਗਾ ਕੇ ਬਾਕ ਸੁਨਿ, ਬ੍ਰਿਧ ਭਾਈ ਗੁਰਦਾਸ।
ਲਖਹਿ ਭਵਿਜ਼ਖਤਿ ਸਗਲ ਗਤਿ, ਬੋਲੇ ਕਰਤਿ ਪ੍ਰਕਾਸ਼੧ ॥੧॥
ਚੌਪਈ: ਮਾਤਾ ਜੀ! ਸੁਨੀਅਹਿ ਹਮ ਕਹੇ।
ਸ਼੍ਰੀ ਹਰਿ ਗੋਬਿੰਦ ਸਭਿ ਗਤਿ ਲਹੇ।
ਹੋਨਿਹਾਰ ਇਨ ਤੇ ਨਹਿ ਛਾਨੀ।
ਜੋ ਕਰਨੋ ਸਗਰੋ ਮਨ ਜਾਨੀ ॥੨॥
ਪ੍ਰਥਮ ਸਪਥ ਹਿਤ ਚੰਦੂ ਮਾਰਨਿ।
ਬੈਠਿ ਸਭਿਨਿ ਮਹਿ ਕੀਨਿ ਅੁਚਾਰਨਿ।
ਦੁਤੀਏ ਗੁਰ ਅਰਜਨ ਬਿਰਤਾਂਤਿ।
ਹੋਵਨਿ ਲਗੋ ਅਬਹਿ ਬਜ਼ਖਾਤਿ ॥੩॥
ਪਲਟੋ ਲੈਬੇ ਕੋ ਅਬਿ ਸਮੋਣ।
ਦਿਜ਼ਲੀ ਚਲੋਣ ਇਹੀ ਮਤ ਹਮੋ੨।
ਬਿਨਾ ਚਲੇ ਨਹਿ ਮਾਰਨਿ ਹੋਇ।
ਪੂਰਨ ਕਰਹਿ ਸਪਥ ਕਰਿ ਜੋਇ੩ ॥੪॥
ਸ਼੍ਰੀ ਅੰਮ੍ਰਿਤਸਰ ਬਸਹੁ ਸੁਖਾਰੇ।
ਜਹਾਂਗੀਰ ਨਹਿ ਕਰਹਿ ਬਿਗਾਰੇ।
ਆਗੇ ਸ਼ਾਹਿਜਹਾਂ ਜਬਿ ਹੋਇ।
ਜਿਮ ਗੁਰੁ ਕਰਹਿ, ਬਰਤਿ ਹੈ ਸੋਇ ॥੫॥
ਅਬਿ ਚੰਦੂ ਕੋ ਗਰਦ ਮਿਲਾਵਹੁ।
ਸੁਜਸੁ ਬਿਸਾਲ ਜਗਤ ਮਹਿ ਪਾਵਹੁ।
ਇਕ ਵਗ਼ੀਰ ਖਾਂ ਨਿਤ ਢਿਗ ਸ਼ਾਹੂ।
ਸਤਿਗੁਰੁ ਕੋ ਸੇਵਕ ਸੁਖ ਚਾਹੂ ॥੬॥
ਤਿਨ ਨੇ ਸਰਬ ਬਾਤਿ ਸਮੁਝਾਈ।
-ਚਲਹਿ ਗੁਰੂ, ਚੰਦੂ ਲੇਣ ਘਾਈ੪।
ਜਹਾਂਗੀਰ ਚਹਿ ਫਰਗ਼ ਅੁਤਾਰਾ।
ਲਿਹੁ ਪਲਟਾ ਜਿਸ ਨੇ ਗੁਰ ਮਾਰਾ- ॥੭॥
ਨਹਿ ਆਛੇ ਕੁਛ ਕਰਨਿ ਬਖੇਰਾ।

੧ਪ੍ਰਗਟ।
੨ਸਾਡਾ ਹੈ।
੩ਜੋ ਕੀਤੀ ਹੈ।
੪ਚੰਦੂ ਲ਼ ਮਾਰ ਲੈਂਗੇ।

Displaying Page 373 of 501 from Volume 4