Sri Gur Pratap Suraj Granth

Displaying Page 373 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੮੬

੫੫. ।ਕਹਾਰਾਣ ਤੋਣ ਬਿਨਾਂ ਪਾਲਕੀ ਚਲਾਈ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫੬
ਦੋਹਰਾ: ਸਤਿਗੁਰ ਪੁਜ਼ਤ੍ਰ ਪ੍ਰਸੰਨ ਅਤਿ, ਅਗ਼ਮਤਿ ਪਰਮ ਦਿਖਾਇ।
ਸਭਿ ਕੂਰੇ ਬਹੁ ਬਾਰ ਕਿਯ, ਹਾਰੇ ਮੂਢ ਅੁਪਾਇ ॥੧॥
ਚੌਪਈ: ਅਧਿਕ ਰਹੋ ਸਭਿਹਿਨਿ ਪਰ ਬਲੀ।
ਸ਼ਾਹੁ ਸਮੇਤ ਸਭਿਨਿ ਮਤਿ ਛਲੀ।
ਕਿਮ ਇਹ ਹਾਰਹਿ ਤੁਰਕ ਬਨਾਵਹਿ।
ਮੂਢ ਮੁਲਾਨੇ ਸ਼ਾਹੁ ਸਿਖਾਵਹਿ ॥੨॥
ਨਹਿ ਬਸ ਚਲੋ ਅੁਪਾਇ ਨਿਫਲਤੇ੧।
ਪਚ ਪਚ ਹਾਰੇ ਸਤਿਗੁਰ ਬਲ ਤੇ੨।
ਤੀਨ ਲੋਕ ਮਹਿ ਅਸ ਨਹਿ ਕੋਈ।
ਜੀਤ ਸਕੈ ਗੁਰ ਘਰ ਕਹੁ ਜੋਈ ॥੩॥
ਤੁਰਕ ਬਾਪੁਰੇ ਗਿਨਤੀ ਕਾ ਹੈਣ।
ਅਰ ਕਰਿ ਮੂਰਖ ਸਮਤਾ ਚਾਹੈਣ।
ਆਗਾ ਸਭਿ ਬ੍ਰਹਮੰਡ ਕੇ ਮਾਂਹੀ।
ਨਿਤ ਅਨੁਸਾਰਿ, ਬਿਪਰਜੈ ਨਾਂਹੀ ॥੪॥
ਜਿਮ ਸਤਿਗੁਰ ਕੇ ਅੁਰ ਕਹੁ ਭਾਵੈ।
ਤਿਸ ਪ੍ਰਕਾਰ ਨਿਜ ਚਲਤਿ ਦਿਖਾਵੈਣ।
ਚੌਦਹਿ ਲੋਕ ਬਿਖੈ ਚਹਿ ਜੈਸੇ।
ਅੁਚਿਤਾਨੁਚਿਤ ਰਚਤਿ ਤਬਿ ਤੈਸੇ ॥੫॥
ਜੇ ਕਰਿਬੋ ਨਹਿ ਚਹਿਤ ਗੁਸਾਈਣ੩।
ਸਿਰ ਹਰਿਬੋ ਲਗਿ ਮੌਨ ਰਹਾਈਣ।
ਸ਼੍ਰੀ ਸਤਿਗੁਰ ਪੂਰਨ ਭਗਵਾਨ।
ਸ਼ੁਭ ਸਰਬਜ਼ਗ ਅੁਤੰਗ ਮਹਾਨ ॥੬॥
ਨਿਜ ਸੁਤ ਕੀ ਰਸਨਾ ਪਰ ਬਾਸੇ।
ਜਿਮ ਬੋਲਹਿ ਤਿਮ ਕਰਤਿ ਪ੍ਰਕਾਸ਼ੇ।
ਬਿਲਮ ਨ ਲਗਹਿ ਬਨਹਿ ਤਤਕਾਲਹਿ।
ਤੀਨ ਲੋਕ ਪਰ ਆਯਸੁ ਚਾਲਹਿ ॥੭॥
ਪੁਨ ਸ਼੍ਰੀ ਰਾਮਰਾਇ ਮਨ ਜਾਨਾ।


੧ਵਿਅਰਥ ਹੋਏ।
੨ਸਤਿਗੁਰੂ ਜੀ ਦੀ ਤਾਕਤ ਨਾਲ।
੩ਜੇ (ਕਰਾਮਾਤ) ਲਗਾਵਂੀ ਨਾ ਚਾਹੁਣ ਸਤਿਗੁਰੂ ਜੀ।

Displaying Page 373 of 412 from Volume 9