Sri Gur Pratap Suraj Granth

Displaying Page 376 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੮੯

੪੫. ।ਸਜ਼ਤਾ ਬਲਵੰਡ ਬਖਸ਼ੇ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੬
ਦੋਹਰਾ: ਲਧਾ ਪਰਪਅੁਕਾਰ ਹਿਤ, ਸ਼ੰਕ ਨਹੀਣ ਮਨ ਕੀਨਿ।
-ਇਨ ਕੋ ਬਖਸ਼ਹਿ ਸ਼੍ਰੀ ਗੁਰੂ, ਕਾ ਮੇਰੋ ਹੁਇ ਹੀਨ ॥੧॥
ਸੈਯਾ ਛੰਦ: ਸੀਸ ਮੁੰਡਾਇ ਬਾਲ ਪੁਨ ਬਿਰਧਹਿ,
ਮੁਖ ਕਾਰੋ ਲਿਅੁਣ ਨੀਰ ਪਖਾਰ।
ਪਰ ਕਾਰਜ ਕਾਣਯਾਂ ਜੇ ਆਵਹਿ੧
ਸਫਲ ਜਨਮ ਹੋਵਹਿ ਤਿਸ ਬਾਰ-।
ਰਿਦੈ ਬਿਖੈ ਚਿਤਵਹਿ ਅੁਪਕਾਰਹਿ
ਸਤਿਗੁਰ ਚਰਨ ਪ੍ਰੇਮ ਕੋ ਧਾਰਿ।
ਅਧਿਕ ਭੀਰ ਸੰਗ ਢੋਲ ਬਜਤਿ ਬਡ
ਸ਼ੋਰ ਹੋਤਿ ਬੋਲਤਿ ਨਰ ਨਾਰਿ ॥੨॥
ਆਯੋ ਨਿਕਟ ਸੁਨੀ ਧੁਨਿ ਸ਼੍ਰੀ ਗੁਰੂ
ਬੂਝਨਿ ਲਗੇ ਲੋਕ ਜੇ ਤੀਰ।
ਕੋ ਆਵਤਿ ਬਡ ਸ਼ੋਰ ਮਚਾਵਤਿ
ਢੋਲ ਬਜਾਵਤਿ ਲਖਿਯਤਿ ਭੀਰ?
ਕੌਨ ਦੇਸ਼ ਕੀ ਸੰਗਤਿ ਹੈ ਇਹ
ਸਭਿ ਲਖਿ ਪੂਛਤਿ ਗੁਨੀ ਗਹੀਰ੨।
ਹਾਥ ਜੋਰਿ ਸਿਖ ਕਹੀ ਬਾਰਤਾ
ਸਿਜ਼ਖੀ ਧੰਨ ਸਿਦਕ ਪ੍ਰਭੁ ਧੀਰ! ॥੩॥
ਲਧਾ ਗੁਰਮੁਖ ਪਰਅੁਪਕਾਰੀ
ਬਾਕ ਗੁਰੂ ਤੇ ਬੇਖ ਬਨਾਇ।
ਗਧੇ ਅਰੂਢੋ, ਕਰਿ ਮੁਖ ਕਾਰੋ,
ਸੀਸ ਮੁੰਡਾਇ ਢੋਲ ਬਜਵਾਇ।
ਫਿਰੋ ਨਗਰ ਤਿਸ ਕੇ ਹਿਤ ਹੇਰਨਿ
ਆਵਹਿ ਲੋਕ ਬ੍ਰਿੰਦ ਬਿਸਮਾਇ।
ਇਤਨੇ ਮਹਿ ਸਨਮੁਖ ਭਾ ਗੁਰ ਕੇ,
ਦਰਸ਼ਨ ਦੇਖਤਿ ਪ੍ਰੇਮ ਬਧਾਇ ॥੪॥
ਹਾਥ ਬੰਦਿ ਕਰਿ ਬੰਦਨ ਕੀਨਸਿ
ਪਦ ਅਰਬਿੰਦਹਿ ਦ੍ਰਿਸ਼ਟਿ ਲਗਾਇ।


੧ਪਰਾਏ ਕਾਰਜ ਲਈ ਜੇ ਸਰੀਰ (ਕੰਮ) ਆਵੇ।
੨ਭਾਵ ਸ਼੍ਰੀ ਗੁਰੂ ਜੀ।

Displaying Page 376 of 591 from Volume 3