Sri Gur Pratap Suraj Granth

Displaying Page 379 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੯੪

ਅਪਨੇ ਸਮ ਨਹਿਣ ਜਾਨਹਿਣ ਔਰੇ ॥੪੭॥
ਬਿਨ ਗੁਰ ਸੇਵੇ ਹੋਵ ਸੰਤਾਪ।
ਠਾਨਤਿ ਮੂਰਖਿ ਬਹੁ ਬਿਧਿ ਪਾਪ।
ਕਰਤਿ ਸਾਹਿਬੀ੧ ਕੇਤਿਕ ਦਿਨਿ ਕੀ।
ਬਿਸਰ ਜਾਤਿ ਗਤਿ ਜਨਮ ਮਰਨ ਕੀ ॥੪੮॥
ਨਹਿਣ ਦੀਰਘ ਦਰਸੀ ਹੁਇ ਹੇਰੈਣ੨।
-ਅੰਤ ਸਮੈ ਧਨ ਸੰਗ ਨ ਮੇਰੈ-।
ਔਚਕ ਗਹੈ ਆਇ ਜਰਵਾਣਾ੩।
ਨਗਨ ਇਕਾਕੀ੪ ਕਰਹਿ ਪਯਾਂਾ ॥੪੯॥
ਪਿਖਿਯ ਨ ਜਬਿ ਲੌ੫ ਨਾਂਹਿਨ ਮਾਨਹਿਣ।
ਪਹੁਣਚੀ ਜਰ੬ ਤਨ ਇਸ, ਨਹਿਣ ਜਾਨਹਿਣ।
ਬਿਰਮੋ ਮਾਯਾ ਮੋਹ ਜੁ ਮੀਠਾ੭।
ਪਰਚੋ ਚਿਤ ਬਨਿਤਾ ਸੁਤ ਈਠਾ੮ ॥੫੦॥
ਸੁਨਿ ਸਿਜ਼ਖਨ ਪੁਨ ਬੂਝਨ ਠਾਨੇ।
ਇਸ ਕੌ ਕਿਮਿ ਅੁਪਾਵ ਹਮ ਜਾਨੇ?
ਕਰਹਿ ਅਵਜ਼ਗਾ ਦੇਹ ਬਿਖਾਦੂ੯।
ਜਿਸ ਕੇ ਗੁਰੁ ਮਹਿਮਾ ਨਹਿਣ ਯਾਦੂ ॥੫੧॥
ਸਹਜ ਸੁਭਾਇਕ ਸਤਿਗੁਰ ਬੋਲੈ।
ਨਿਸ਼ਚੈ ਰਾਖਹੁ ਕੋਣ ਮਨ ਡੋਲੇ।
ਦੇਖਹੁ ਕਹਾਂ ਕਰਹਿ ਕਰਤਾਰ।
ਸਿਰ ਲਾਗੇ ਤੇ ਸਮਝ ਗਵਾਰ੧੦ ॥੫੨॥
ਜਾਇ ਬਿਲੋਕਹੁ ਤਹਿਣ ਤੁਮ ਦੋਅੂ।
ਕਹੈ ਬਾਰਤਾ ਸੁਨੀਅਹਿ ਸੋਅੂ।


੧ਅਮੀਰੀ, ਵਡਿਆਈ।
੨ਲਮੀ ਨਿਗਾਹ ਵਾਲੇ ਹੋਕੇ ਨਹੀਣ ਦੇਖਦੇ।
੩ਭਾਵ ਜਮਦੂਤ।
੪ਨਗਾ ਤੇ ਇਕਜ਼ਲਾ,
ਗੁਰਵਾਕ: ਨਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਂਾ।
੫(ਮੌਤ) ਦੇਖਂ ਨਾ ਜਦ ਤੀਕ।
੬ਬੁਢੇਪਾ।
੭ਮਾਇਆ ਦਾ ਮੋਹ ਜੋ ਮਿਜ਼ਠਾ ਹੈ (ਅੁਸ ਵਿਚ) ਭਰਮ ਰਿਹਾ ਹੈ।
੮ਪਿਆਰਿਆਣ ਨਾਲ।
੯ਦੁਜ਼ਖ।
੧੦ਮੂਰਖ ਲ਼ ਸਿਰ ਲਗਿਆਣ ਹੀ ਸਮਝ ਆਅੁਣਦੀ ਹੈ।

Displaying Page 379 of 626 from Volume 1