Sri Gur Pratap Suraj Granth

Displaying Page 387 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੦੦

੫੨. ।ਗੁਰੂ ਜੀ ਦਿਜ਼ਲੀ ਪੁਜ਼ਜੇ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੩
ਦੋਹਰਾ: ਸ਼੍ਰੀ ਹਰਿਗੋਵਿੰਦ ਜੀ ਅੁਠੇ, ਕਰਿ ਸਭਿ ਸੌਚ ਸ਼ਨਾਨ।
ਬਸਤ੍ਰ ਸ਼ਸਤ੍ਰ ਕੋ ਪਹਿਰ ਕਰਿ, ਹੋਤਿ ਭਏ ਸਵਧਾਨ ॥੧॥
ਚੌਪਈ: ਬਜੋ ਕੂਚ ਕੋ ਤਬਹਿ ਨਗਾਰਾ।
ਕੀਨਿਸਿ ਤਾਰੀ ਕਰਨਿ ਪਧਾਰਾ।
ਬ੍ਰਿਧ ਗੁਰੁਦਾਸ ਮਸੰਦ ਜਿ ਬ੍ਰਿੰਦ।
ਆਇ ਨਿਕਟ ਬੰਦਤਿ ਕਰ ਬੰਦਿ ॥੨॥
ਬੈਠਿ ਗਏ ਚਹੁਦਿਸ਼ਿ ਮਹਿ ਸਾਰੇ।
ਸ਼੍ਰੀ ਹਰਿ ਗੋਬਿੰਦ ਬਾਕ ਅੁਚਾਰੇ।
ਬ੍ਰਿਧ ਸਾਹਿਬ! ਭਾਈ ਗੁਰਦਾਸ!
ਤੁਮ ਸਾਨੇ ਕਰਿ ਬਾਸ ਅਵਾਸ ॥੩॥
ਹਰਿ ਮੰਦਰਿ ਕੀ ਕਰੀਅਹਿ ਸੇਵਾ।
ਪੂਜਨਿ ਕਰਹੁ ਸਦਾ ਗੁਰੁ ਦੇਵਾ।
ਸਿਖ ਸੰਗਤਿ ਆਵਤਿ ਜਿਮ ਆਗੇ।
ਸਰਬ ਰੀਤਿ ਕਰਿ ਤਿਮ ਬਡਿਭਾਗੇ ॥੪॥
ਕਾਰ ਦੇਗ ਕੀ ਤਥਾ ਚਲਾਵਹੁ।
ਅਪਰ ਸਰਬ ਕਾਰਜ ਸੁਧਰਾਵਹੁ।
ਕਿਤਿਕ ਸੁਭਟ ਰਹਿ ਸੰਗ ਤੁਮਾਰੇ।
ਦਾਸ ਬ੍ਰਿੰਦ ਹੋਵਹਿ ਅਨੁਸਾਰੇ ॥੫॥
ਸਦਾ ਪ੍ਰਸੰਨ ਮਾਤ ਕੋ ਰਾਖਹੁ।
ਹਮਰੀ ਦਿਸ਼ਿ ਤੇ ਆਛੇ ਭਾਖਹੁ।
ਸੰਮਤ੧ ਹੋਇ ਕਾਰ ਕੋ ਕਰੀਅਹਿ।
ਸਭਿ ਦਿਸਿ ਸਾਵਧਾਨਤਾ ਧਰੀਅਹਿ ॥੬॥
ਇਮ ਬ੍ਰਿਧ ਕੋ ਸਭਿ ਸੌਣਪਿ ਸਮਾਜਾ।
ਚਾਹੋ ਚਢਨਿ ਗਰੀਬ ਨਿਵਾਜਾ।
ਪੁਰਿ ਜਨ੨ ਅਰ ਸਿਖ ਸੇਵਕ ਸਾਰੇ।
ਸਭਿ ਪਰ ਕਰੁਨਾ ਦ੍ਰਿਸ਼ਟਿ ਨਿਹਾਰੇ ॥੭॥
ਦੇ ਕਰਿ ਖੁਸ਼ੀ ਭਏ ਅਸਵਾਰ।
ਕਰਿ ਕੈ ਜਥਾ ਜੋਗ ਸਭਿ ਕਾਰ।


੧ਭਾਵ ਮਾਤਾ ਜੀ ਦੇ ਅਨਸਾਰੀ ਹੋਕੇ।
੨ਨਗਰ ਦੇ ਵਾਸੀ।

Displaying Page 387 of 501 from Volume 4