Sri Gur Pratap Suraj Granth

Displaying Page 391 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੪੦੪

੫੦. ।ਗੰਗਾ ਰਾਮ। ਮੂਲ ਚੰਦ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੫੧
ਦੋਹਰਾ: ਬੈਠੋ ਬੰਦਨ ਕਰਿ ਨਿਕਟ,
ਪਿਖਿ ਸ਼੍ਰੀ ਅਰਜਨ ਨਾਥ।
ਕ੍ਰਿਪਾ ਬਿਲੋਚਨ ਭਰਿ ਰਹੇ,
ਕਹੋ ਬਿਜ਼ਪ੍ਰ ਕੇ ਸਾਥ ॥੧॥
ਚੌਪਈ: ਦਿਜ ਜੂ! ਮੋਲ ਅੰਨ+ ਕੋ ਲੀਜੈ।
ਪੁਰਹੁ ਕਾਮਨਾ ਸਦਨ ਸਿਧੀਜੈ।
ਥੁਰੋ ਹੁਤੋ ਜਬਿ ਤੁਮ ਨੇ ਦਯੋ।
ਸਤਿਸੰਗਤਿ ਸਭਿ ਅਚਵਨ ਕਯੋ ॥੨॥
ਲੇਹੁ ਮੋਲ ਤੇ ਦਰਬ ਸਵਾਯੋ।
ਜਿਸ ਤੇ ਦੂਰ ਦੇਸ਼ ਤੇ ਲਾਯੋ++।
ਪੁਨ ਅੁਧਾਰ ਪਰ ਬਾਣਛਤ ਕਾਲਾ੧।
ਦਯੋ ਅੰਨ ਤੈਣ ਆਨਿ ਬਿਸਾਲਾ ॥੩॥
ਸੁਨਿ ਦਿਜ ਹਾਥ ਜੋਰਿ ਕੈ ਬੋਲਾ।
ਪ੍ਰਭੁ ਜੀ! ਮੈਣ ਨ ਲੇਅੁਣ ਕਛੁ ਮੋਲਾ।
ਰਾਵਰਿ ਕੀ ਸੇਵਾ ਮੈਣ ਕਰਿਹੌਣ।
ਜਨਮ ਸੁਫਲ ਕੀ ਆਸਾ ਧਰਿਹੌਣ ॥੪॥
ਸਦਨ ਜਾਨ ਕੀ ਨਾਂਹਿਨ ਚਾਹੂ।
ਬੈਸ ਬਿਤਾਵੌਣ ਸੰਗਤਿ ਮਾਂਹੂ।
ਤੁਮ ਤੇ ਪਰੇ ਅਪਰ ਕੋ ਨੀਕਾ?
ਜਹਿ ਕਜ਼ਲਾਨ ਹੋਇ ਹੈ ਜੀ ਕਾ ॥੫॥
ਨਹਿ ਤੁਮਰੋ ਦਰ ਛੋਰਨ ਕਰੋਣ।
ਰਾਵਰਿ ਨਾਮ ਧਾਨ ਹੀ ਧਰੌਣ।
ਸੁਨਿ ਬੋਲੇ ਸ਼੍ਰੀ ਸਤਿਗੁਰ ਤਬੈ।
ਦਰਬ ਸਰਬ ਲਿਹੁ ਦਿਜਬਰ ਅਬੈ ॥੬॥
ਸੋ ਗ੍ਰਿਹ ਅਪਨੇ ਦੇਹੁ ਪੁਚਾਇ।
ਕੈ ਅਬਿ ਆਪ ਸੁ ਲੇਹੁ ਸਿਧਾਇ।
ਬਹੁਰੋ ਆਇ ਕਰਹੁ ਸਰ ਸੇਵਾ।

+ਪਾ:-ਅੰਨ ਮੋਲ।
++ਪਾ:-ਚਲ ਆਯੋ।
੧ਅੁਧਾਰ ਅੁਤੇ ਅਤੇ ਲੋੜ ਸਮੇਣ।
ਪਾ:-ਕਰਿ।

Displaying Page 391 of 453 from Volume 2