Sri Gur Pratap Suraj Granth

Displaying Page 393 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੪੦੬

੫੮. ।ਸ਼੍ਰੀ ਗੁਰੂ ਹਰਿਰਾਇ ਜੀ ਨੇ ਪੁਜ਼ਤ੍ਰ ਤਿਆਗਣਾ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੫੯
ਦੋਹਰਾ: ਕਾਗ਼ੀ ਗਨ ਅੁਲਮਾਅੁ ਜੇ, ਕਰਤਿ ਦੈਖ ਕੀ ਬਾਤ।
ਕਈ ਬਾਰ ਤਰਕਤਿ ਰਹੈਣ, ਕਰਿ ਦਲੀਲ ਬਜ਼ਖਾਤ ॥੧॥
ਚੌਪਈ: ਕਰਤਿ ਬਾਦ ਦੁਇ ਚੰਦ ਦਿਖਾਏ।
ਦਿਵਸ ਬਿਖੈ ਤਾਰੇ ਨਿਕਸਾਏ।
ਇਜ਼ਤਾਦਿਕ ਅਗ਼ਮਤਿ ਤਿਨ ਕਾਰਨ।
ਸਾਹਿਬਗ਼ਾਦੇ ਕਰੀ ਦਿਖਾਰਨਿ ॥੨॥
ਪੁਨ ਇਕ ਦਿਨ ਬਹੁ ਬਾਦ ਅੁਠਾਵਾ।
ਸ਼੍ਰੀ ਨਾਨਕ ਕੌ ਸ਼ਬਦ ਅਲਾਵਾ।
-ਮਿਜ਼ਟੀ ਮੁਸਲਮਾਨ ਕੀ ਜੋਇ।
ਇਸ ਕੋ ਅਰਥ ਕਹੋ ਕਿਮ ਹੋਇ? - ॥੩॥
ਏਵ ਸ਼ਰਈਅਨਿ ਸ਼ਾਹੁ ਸਿਖਾਯੋ।
ਸੋ ਪ੍ਰਸੰਗ ਬਿਚ ਸਭਾ ਚਲਾਯੋ।
ਤਬਿ ਹੀ ਤੁਮਰੇ ਪੁਜ਼ਤ੍ਰ ਬਿਚਾਰਾ।
-ਅਰਥ ਵਾਸਤਵ ਕਰੈਣ ਅੁਚਾਰਾ ॥੪॥
ਬਿਗਰਹਿ ਸ਼ਾਹੁ ਸ਼ਰ੍ਹਾ ਮੈਣ ਗਾਢੋ।
ਹਿੰਦੁਨਿ ਸੰਗ ਬਾਦ ਜਿਸ ਬਾਢੋ-।
ਯਾਂ ਤੇ ਨਹੀਣ ਜਥਾਰਥ ਕਹੋ।
ਰਸ ਨੌਰੰਗ ਸੋਣ ਰਾਖਨਿ ਚਹੋ ॥੫॥
ਅਧਿਕ ਦਰਬ ਤਿਹ ਤੇ ਨਿਤ ਆਵੈ।
ਬਡ ਡੇਰੇ ਕੀ ਕਾਰ ਚਲਾਵੈ।
ਮਾਨ ਰਾਖਿਬੇ ਕਾਰਨ ਸ਼ਾਹੂ।
ਨਾਤੁਰ ਬਹਸ ਪਰਤਿ ਰਿਸ ਮਾਂਹੂ ॥੬॥
ਤੌਰ ਕਚਹਿਰੀ ਕੋ ਪਿਖਿ ਕਰਿ ਕੈ।
ਅਪਰ ਰੀਤਿ ਸੋਣ ਸ਼ਬਦ ਅੁਚਰਿ ਕੈ।
ਰਾਖੋ ਸ਼ਾਹੁ ਸੰਗ ਰਸ ਨੀਕੋ।
ਬੋਲਤਿ ਹੋਤਿ ਭਏ ਨਹਿ ਫੀਕੋ੧ ॥੭॥
-ਮਿਜ਼ਟੀ ਬੇਇਮਾਨ ਕੀ ਅਹੈ।
ਸਗਲ ਤੁਰਕ ਕੀ ਨਹਿ ਗਤਿ ਇਹੈ-।
ਪੁਨ ਇਮਾਨ ਕੀ ਸਤੁਤਿ ਬਖਾਨੀ।


੧(ਇਸ ਤਰ੍ਹਾਂ) ਬੋਲਦੇ ਰਹੇ (ਜਿਸ ਤਰ੍ਹਾਂ) ਫਿਜ਼ਕ ਨ ਪੈ ਜਾਵੇ।

Displaying Page 393 of 412 from Volume 9