Sri Gur Pratap Suraj Granth

Displaying Page 397 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੧੨

੪੪. ।ਸ਼੍ਰੀ ਰਾਮਦਾਸ ਜੀ ਦਾ ਅਦਾਲਤ ਵਿਚ ਜਾਣਾ ਤੇ ਮੁੜਦੀ ਵਾਰੀ ਸ਼ਰਧਾ ਦੇ ਬਸਤ੍ਰ
ਤੇ ਕੁਰੁਜ਼ਤਾ ਅੰਬ ਭੇਟਾ ਕਰਨਾ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੪੫
ਦੋਹਰਾ: ਸੁਨਿ ਪਰਵਾਨਾ ਸ਼ਾਹੁ ਕੋ,
ਸਤਿਗੁਰ ਕਰੋ ਬਿਚਾਰ।
-ਕੋ ਲਾਯਕ ਤਹਿਣ ਭੇਜਿਤੇ,
ਬੋਲੈ੧ ਸਭਾ ਮਝਾਰ ॥੧॥
ਚੌਪਈ: ਅਜਰ ਜਰਨ ਅਰ ਚਤੁਰ ਮਹਾਨਾ।
ਕਹਨਿ ਸੁਨਨਿ ਗਤਿ ਜਾਨਹਿ ਨਾਨਾ।
ਜਥਾ ਜੋਗ ਪ੍ਰਸ਼ਨੋਤਰ ਕਰੈ।
ਕੂਰੇ ਬਨਹਿਣ ਪੁਕਾਰ ਜਿ ਧਰੈਣ੨- ॥੨॥
ਸਭਿ ਬਿਧਿ ਕੋ ਲਾਯਕ ਮਨ ਜਾਨਾ।
ਰਾਮਦਾਸ ਗੁਨ ਮਨਹੁ ਖਗ਼ਾਨਾ।
ਨਿਕਟਿ ਹਕਾਰੋ ਲੀਨ ਬਿਠਾਇ।
ਹਿਤ ਸੋਣ ਨੀਕੇ ਤਿਹ ਸਮਝਾਇ ॥੩॥
ਹੇ ਸੁਤ! ਦਿਜ ਖਜ਼ਤ੍ਰੀ ਕੁਲਵਾਨ।
ਗਏ ਪੁਕਾਰੂ ਜਾਤਿ ਗੁਮਾਨ੩।
ਹਮ ਕੋ ਦੇਖਿ ਸਕਹਿਣ ਨਹਿ ਸੋਇ।
ਅਜ਼ਗਾਨੀ ਮਤਿ ਮੂਰਖ ਹੋਇ ॥੪॥
ਬਹੁ ਪੁਰਿ ਕੇ ਮਿਲਿ ਗਏ ਫਿਰਾਦੀ।
ਮਤਸਰ ਕਰਿ ਮਿਥਾ ਅਪਵਾਦੀ੪।
ਬੀਚ ਕਚਹਿਰੀ ਕੇ ਸੰਬਾਦ।
ਕਹਿ ਕਹਿ ਜੀਤਹੁ ਧਰਿ ਅਹਿਲਾਦ ॥੫॥
ਜਿਮਿ ਬੂਝਹਿਣ ਤਿਮ ਦੇਹੁ ਜਬਾਬ।
ਕਰਹੁ ਨ ਡੇਰੀ ਜਾਹੁ ਸ਼ਿਤਾਬ੫।
ਸੁਨਤਿ ਖਰੇ ਹੁਇ ਬਿਨਤੀ ਠਾਨੀ।
ਹੇ ਸਤਿਗੁਰ! ਸਭਿ ਮਤਿ ਗੁਨ ਖਾਨੀ ॥੬॥
ਤੁਮਰੇ ਪ੍ਰੇਮ ਬਿਨਾ ਕੁਛ ਆਨ।


੧ਜੋ ਬੋਲਂਾ ਜਾਣੇ।
੨ਪੁਕਾਰ ਕਰਨ ਵਾਲੇ ਝੂਠੇ ਪੈ ਜਾਣ।
੩ਜਾਤ ਦੇ ਗੁਮਾਨ ਵਾਲੇ।
੪ਝੂਠੇ ਨਿਦਕ ਈਰਖਾ ਕਰ ਰਹੇ ਹਨ।
੫ਜਲਦੀ।

Displaying Page 397 of 626 from Volume 1