Sri Gur Pratap Suraj Granth

Displaying Page 397 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੪੧੦

੫੧. ।ਮਸੰਦਾਂ ਦੀ ਖੁਟਿਆਈ॥
੫੦ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੫੨
ਦੋਹਰਾ: ਸਿਖ ਅਨਗਨ ਸਮੁਦਾਇ ਹੈ, ਕਰਤਿ ਸੁਧਾਸਰ ਕਾਰ।
ਪਕੇ ਪਜਾਵੇ ਈਣਟਕਾ, ਆਨ ਤਾਲ ਪਰ ਡਾਰ ॥੧॥
ਚੌਪਈ: ਪਾਕੀ ਚਿਨਿਬੇ ਲਗੇ ਸੁਪਾਨ।
ਸੌਣਪੀ ਕਾਰ ਮਸੰਦਨ ਮਾਨ।
ਜੋ ਧਨ ਦੇਸ਼ ਬਿਦੇਸ਼ਨ ਆਵੈ।
ਆਦਿ ਬਿਸਾਖੀ ਜਿਤਿਕ ਚਢਾਵੈਣ ॥੨॥
ਸਰਬ ਮਸੰਦ ਸੰਭਾਰਨ ਕਰੈਣ।
ਖਰਚਹਿ ਜਹਾਂ ਕਾਜ ਬਨ ਪਰੈ।
ਸਭਿ ਸੰਗਤਿ ਤੇ ਸਦਨ ਸਿਧਾਰੈਣ।
ਲੇ ਗੁਰ ਕਾਰ ਆਨਿਬੋ ਧਾਰੈਣ੧ ॥੩॥
ਕਾਰੀਗਰਿ ਆਦਿਕ ਸਮੁਦਾਇ।
ਜਹਾਂ ਖਰਚ ਦੇਨੋ ਬਨਿ ਜਾਇ।
ਸਰਬ ਥਾਨ ਸੋ ਦੈਬੋ ਕਰੈਣ।
ਦੇਗ ਆਦਿ ਮਹਿ ਖਰਚ ਬਿਚਰੈਣ ॥੪॥
ਆਮਦ ਖਰਚ ਸੰਭਾਰਤਿ ਸਾਰੋ।
ਆਇ ਅੁਪਾਇਨ ਅਨਿਕ ਪ੍ਰਕਾਰੋ।
ਬ੍ਰਿੰਦ ਚਿਨਹਿ ਘਰ੨ ਈਣਟ ਸੁਧਾਰਹਿ।
ਚਹਿਤ ਜੁ ਸੰਗਤਿ ਤਿਨ ਢਿਗ ਡਾਰਹਿ ॥੫॥
ਬਹਿਲੋ ਆਦਿਕ ਸਿਖ ਸਮੁਦਾਇ।
ਲਗੇ ਪਜਾਵਨ੩ ਈਣਟ ਪਕਾਇ।
ਜੋ ਜੋ ਹਿਤ ਕਰਿ ਕਾਰ ਕਰੰਤਾ।
ਸੋ ਸੋ ਨਿਰਮਲ ਰਿਦਾ ਬਨਤਾ ॥੬॥
ਕਰਹਿ ਕਾਮਨਾ ਜਸ ਜਸ ਮਨ ਮਹਿ।
ਪੁਰਹਿ ਸੇਵ ਸਰ੪ ਕੇਤਿਕ ਦਿਨ ਮਹਿ।
ਜੋ ਸਕਾਮ ਹੁਇ, ਬਾਣਛਤਿ ਪਾਇ।
ਜੋ ਨਿਸ਼ਕਾਮ ਰਿਦਾ ਬਿਮਲਾਇ੫ ॥੭॥


੧ਭਾਵ ਲਿਆਅੁਣਦੇ ਹਨ।
੨ਘੜਕੇ (ਅ) ਘਰ।
੩ਆਵਿਆਣ ਦੀਆਣ।
੪ਪੂਰਨ ਕਰਦੀ ਹੈ ਸਰੋਵਰ ਦੀ ਸੇਵਾ।
੫ਅੁਜ਼ਜਲ ਕਰਦਾ ਹੈ।

Displaying Page 397 of 453 from Volume 2