Sri Gur Pratap Suraj Granth

Displaying Page 401 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੪੧੪

੫੨. ।ਪੰਡਤ ਨਿਤਾਨਦ ਦੀ ਕਥਾ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੫੩
ਦੋਹਰਾ: ਇਕ ਦਿਨ ਸ਼੍ਰੀ ਸਤਿਗੁਰ ਕਹੋ, ਕਥਾ ਸੁਨਹਿ ਅਬਿ ਕੋਇ।
ਪਠੋ ਵਟਾਲੇ ਨਗਰ ਕੋ, ਏਕ ਸਿਜ਼ਖ ਛਿਨ ਸੋਇ੧ ॥੧॥
ਚੌਪਈ: ਨਿਤਾਨਦ ਨਿਜ ਪੰਡਤਿ ਮਹਾਂ।
ਆਨ ਹਕਾਰਿ, ਬਸਹਿ ਪੁਰਿ ਤਹਾਂ।
ਸੁਨਤਿ ਸਿਜ਼ਖ ਤੂਰਨ ਚਲਿ ਗਯੋ।
ਪੰਡਤ ਸੰਗ ਕਹਤਿ ਇਮ ਭਯੋ ॥੨॥
ਤੁਮ ਤੇ ਕਥਾ ਸੁਨੀ ਗੁਰ ਚਾਹੈਣ।
ਪੁਸਤਕ ਲੇਹੁ ਚਲਹੁ ਤਿਨ ਪਾਹੈ।
ਸੁਨਿ ਮੁਦ ਧਰਿ ਦਿਜ ਹਯੋਹੁ ਤਾਰੀ।
ਪਰੋ ਪੰਥ ਹੁਇ ਸਿਜ਼ਖ ਸੰਗਾਰੀ ॥੩॥
ਆਇ ਮਿਲੋ ਸਤਿਗੁਰ ਕੇ ਸੰਗ।
ਸਨਮਾਨੋ ਬਹੁ ਲਖਿ ਦਿਜ ਅੰਗ।
ਅਗਲੇ ਦਿਵਸ ਕਥਾ ਕਰਿਵਾਈ।
ਬਹੁ ਰਾਜਨਿ ਕੀ ਗਾਥ ਸੁਨਾਈ ॥੪॥
ਲਗਹਿ ਦਿਵਾਨ ਆਨਿ ਕਰਿ ਭਾਰਾ।
ਸੁਨਹਿ ਗੁਰੂ ਜੁਤਿ ਸਿਜ਼ਖ ਹਗ਼ਾਰਾ।
ਚਿਰ ਲੌ ਬੈਠਹਿ ਕਥਾ ਸੁਨਤੇ।
ਅਨਿਕ ਪ੍ਰਸੰਗਨ ਕੋ ਬਰਨਤੇ ॥੫॥
ਕੇਤਿਕ ਦਿਵਸ ਕਥਾ ਮਨ ਲਾਯੋ।
ਇਕ ਪ੍ਰਸੰਗ ਤਬਿ ਐਸੋ ਆਯੋ।
-ਜਮ ਕੀ ਪੁਰੀ ਦੂਰ ਮਗ ਜਾਇ।
ਏਕ ਬਰਖ ਮਹਿ ਨਰ ਪਹੁਚਾਇ- ॥੬॥
ਇਹ ਸੁਨਿ ਸਿਜ਼ਖਨਿ ਮਨ ਮਹਿ ਧਰੋ।
ਕਥਾ ਕਹਨਿ ਤ ਜਬਿ ਹਟਿ ਪਰੋ।
ਚਾਰ ਸਿਜ਼ਖ ਤਬਿ ਆਪਸ ਮਹੀਆ।
ਤਿਸ ਪ੍ਰਸੰਗ ਪਰ ਐਸੇ ਕਹੀਆ ॥੭॥
ਸੁੰਦਰ ਨਾਮ ਸਿਜ਼ਖ ਤਬਿ ਲਹੋ।
ਪੰਥ ਬਰਖ ਕੋ ਪੰਡਿਤ ਕਹੋ।
ਮੈਣ ਗੁਰ ਕਰੁਨਾ ਤੇ ਚਲਿ ਜੈ ਹੌਣ।


੧ਓਸ ਛਿਨ।

Displaying Page 401 of 459 from Volume 6