Sri Gur Pratap Suraj Granth

Displaying Page 406 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੧

ਸਨਮਾਨਿਤ ਸਨਮੁਖ ਥਿਰ ਥੀਵਾ।
ਮਨਹੁਣ ਪ੍ਰੇਮ ਦੀਰਘ ਕੀ ਸੀਵਾ੧ ॥੫੫॥
ਬੂਝੋ ਕਹੁ ਬ੍ਰਿਤਾਂਤ ਸੁਲਤਾਨ੨।
ਕਿਮਿ ਦਿਜ ਬਾਹਜ ਕੀਨਿ ਬਖਾਨ?
ਤੁਮ ਨੇ ਕੋ ਅੁਜ਼ਤਰ ਦੇ ਮੋਰੇ੩*?
ਕਿਮਿ ਅਕਬਰ ਕਹਿ ਕੀਨਸ ਹੌਰੇ੪? ॥੫੬॥
ਹਾਥ ਜੋਰ ਬਿਰਤਾਂਤ ਬਖਾਨਾ।
ਸੁਨਹੁ ਪ੍ਰਭੂ! ਕਿਛੁ ਜਾਇ ਨ ਜਾਨਾ।
ਪਾਠ ਕਰਨ ਗਾਇਜ਼ਤ੍ਰੀ ਚਹੋ।
ਸਭਿ ਨਰ ਅਰੁ ਅਕਬਰ ਨੇ ਕਹੋ ॥੫੭॥
ਨਹਿਣ ਮੈ ਜਾਨਤਿ ਹੁਤੋ ਅਗਾਰੀ।
ਬਚ ਸਣਭਾਰਿ ਤੁਮ ਭੁਜਾ ਨਿਹਾਰੀ।
ਸਰਬ ਗਾਤ+ ਤਤਛਿਨ ਹੁਇ ਆਇਵ।
ਪੂਰਬ ਓਅੰਕਾਰ ਸੁਨਾਇਵ੫ ॥੫੮॥
ਸੁਨਿ ਧੁਨਿ ਚਜ਼ਕ੍ਰਿਤ ਚਿਤ ਮਹਿਣ ਚਮਕੇ੬।
ਸਕੋ ਨ ਕਹਿ ਕੋ ਤਬ ਬਚ ਸਮ ਕੇ੭।
ਸਤਿਗੁਰ ਧੰਨ ਬਖਾਨਤਿ ਸ਼ਾਹੂ੮।
ਭਾ ਪ੍ਰਤਾਪ ਤੁਮਰੋ ਸਭਿ ਮਾਂਹੂ ॥੫੯॥
ਇਕ ਪਠਿਬੋ ਗਾਇਜ਼ਤ੍ਰੀ ਤਬੈ++।
ਭਏ ਮੌਨ ਨਹਿਣ ਬੋਲੇ ਸਬੈ।
ਸੁਨਿ ਸਤਿਗੁਰੂ ਪ੍ਰਸੰਨ ਮਹਾਨਾ।
ਬੂਝੋ, ਹਮ ਹਿਤ ਕਾ ਤੁਮ ਆਨਾ? ॥੬੦॥
ਨਗਰ ਬਿਸਾਲ ਬਿਖੈ ਚਲਿ ਗਯੋ।


੧ਹਜ਼ਦ।
੨ਬਾਦਸ਼ਾਹ ਦਾ।
੩ਮੋੜਵਾਣ ਅੁਤਰ ਕੀ ਦਿਜ਼ਤਾ (ਅ) ਮੋੜੇ।
*ਪਾ:-ਤੁਮਨੇ ਸੁਨੋ ਅੁਜ਼ਤਰ ਦੇ ਮੋਰੇ।
੪ਹੌਲੇ ਕੀਤਾ (ਬ੍ਰਾਹਮਣ ਖਜ਼ਤ੍ਰੀਆਣ ਲ਼)।
+ਪਾ:-ਸਰਬ ਗਾਨ।
੫ਸੁਣਾਇਆ।
੬ਚਮਕ-ਦਿਲ ਦੀ ਅੁਹ ਹੈਰਾਨੀ ਜਿਸ ਵਿਚ ਸਾਰੀ ਸਟੀਪਟੀ ਭੁਜ਼ਲ ਜਾਵੇ।
੭ਬਰਾਬਰੀ ਦੇ ਵਚਨ।
੮ਸ਼ਾਹ ਨੇ ਕਹਿਆ ਸਤਿਗੁਰ ਧੰਨ ਹਨ।
++ਪਾ:-ਇਕ ਕਿਯ ਪਾਠ ਗਾਇਤ੍ਰੀ ਜਬੈ।

Displaying Page 406 of 626 from Volume 1