Sri Gur Pratap Suraj Granth

Displaying Page 406 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੪੧੯

੫੫. ।ਸਗਾਈ ਬਾਬਾ ਗੁਰਦਿਜ਼ਤਾ॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੫੬
ਦੋਹਰਾ: ਇਸ ਬਿਧਿ ਬੀਤੋ ਸਮੋਣ ਬਹੁ, ਸਤਿਗੁਰ ਹਰਿਗੋਵਿੰਦ।
ਕਰਹਿ ਅੁਧਾਰਨਿ ਗਨ ਨਰਨਿ, ਸੁਨਿ ਜਸੁ ਆਵਹਿ ਬ੍ਰਿੰਦ ॥੧॥
ਚੌਪਈ: ਬੀਤਿ ਗਈ ਬਰਖਾ ਰੁਤਿ ਜਬੈ।
ਸਰਦ ਸੁੰਦਰੀ ਦੀਪਤਿ੧ ਤਬੈ।
ਦੀਪਮਾਲ ਕੋ ਲਖਿ ਆਗਵਨੂ।
ਚਹੁਦਿਸ਼ਿ ਕੇ ਸਿਖ ਤਜਿ ਤਜਿ ਭਵਨੂ ॥੨॥
ਇਕਠੀ ਕਰੇ ਗੁਰੂ ਕੀ ਕਾਰ।
ਦਰਸ਼ਨ ਗੁਰ ਅਭਿਲਾਖਾ ਧਾਰਿ।
ਵਸਤੁ ਅਜਾਇਬ ਲੇ ਲੇ ਚਲੇ।
ਆਨਿ ਸੁਧਾਸਰ ਮੇਲਾ ਮਿਲੇ ॥੩॥
ਚਾਰਹੁ ਬਰਨ ਚਾਰਿ ਆਸ਼ਰਮੀ।
ਦਰਸ਼ਨ ਹਿਤ ਆਵਤਿ ਗੁਰੁ ਮਰਮੀ੨।
ਨਰ ਨਾਰਿਨਿ ਕੋ ਮਿਲਿ ਸਮੁਦਾਯਾ।
ਚਹੁਦਿਸ਼ਿ ਤੇ ਆਵਤਿ ਮਗ ਛਾਯਾ ॥੪॥
ਰਾਅੁ ਰੰਕ ਅਭਿਲਾਖਤਿ ਆਏ।
ਨਿਸ਼ਕਾਮੀ ਸਹਿਕਾਮੀ ਧਾਏ।
ਭਗਤ ਸਪ੍ਰੇਮ ਕਿਧੌਣ ਬ੍ਰਹਮ ਗਾਨੀ।
ਦਰਸਹਿ ਜਿਨ ਗੁਰੁ ਮਹਿਮਾ ਜਾਨੀ ॥੫॥
ਬਾਸਹਿ ਸਾਗਰ ਮਹਿ ਦਿਨ ਰੈਨ।
ਪਟ ਪਾਲੋ ਭੀ ਆਲੋ ਹੈ ਨ੩।
ਕਾਜਰ ਕੋ ਕੋਠਾ ਬਡਿ ਕਾਰੋ੪।
ਕਰਹਿ ਕਾਰ ਬਿਚ ਸੰਝ ਸਕਾਰੋ੫ ॥੬॥
ਤਅੂ ਸ਼ਾਮਤਾ ਛੁਈ ਨ ਲੇਸ਼।
ਅੁਜ਼ਜਲ ਪੋਸ਼ਿਸ਼ ਰਹੇ ਹਮੇਸ਼।
ਜੇਤਿਕ ਮਹਾਂ ਅਗ਼ਮਤੀ ਨਰ ਹੈਣ।


੧ਸਹਾਵਂੀ ਸਰਦ (ਰੁਤ) ਪ੍ਰਕਾਸ਼ਤ ਹੋਈ ਤਦੋਣ।
੨ਗੁਰੁ ਜੀ ਦੇ ਭੇਤੀ।
੩ਭਾਵ ਸੰਸਾਰ ਰੂਪੀ ਸਮੁੰਦਰ ਵਿਚ ਵਸਦਿਆਣ ਸ਼੍ਰੀ ਗੁਰੂ ਜੀ ਦਾ ਅੰਤਹਕਰਣ ਰੂਪੀ ਬਸਤ੍ਰ ਦਾ ਪਜ਼ਲਾ ਨਹੀਣ
ਗਿਜ਼ਲਾ ਹੋਇਆ।
੪ਕਜ਼ਜਲ ਦਾ ਬੜਾ ਕਾਲਾ ਕੋਠਾ।
੫ਕੰਮ ਕਰਦੇ ਹਨ ਵਿਚ ਸ਼ਾਮ ਸਵੇਰੇ।

Displaying Page 406 of 494 from Volume 5