Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨੨
ਕਾ ਵਸਤੂ ਤਹਿਣ ਲਾਵਤਿ ਭਯੋ।
ਹਾਥ ਜੋਰਿ ਕਹਿ ਤੁਮ ਸਭਿ ਜਾਨੋ।
ਜਥਾ ਬਸਤ੍ਰ ਪਹਿਰਾਵਨਿ ਠਾਨੋ ॥੬੧॥
ਬਿਨਾ ਮੋਲ ਤੇ ਅਰਪਨ ਕਰੇ।
ਰਾਵਰਿ ਅੁਚਿਤ ਜਾਨ ਕਰਿ ਖਰੇ੧।
ਬਿਨ ਰੁਤਿ ਫਲ ਰਸਾਲ ਕੋ ਆਗੇ੨।
ਪਿਖਤਿ ਭਯੋ, ਬਹੁ ਸੁੰਦਰ ਲਾਗੇ ॥੬੨॥
ਆਨੋ ਮੋਲ ਆਪ ਕੇ ਕਾਰਨ।
ਤੂਰਨ ਕੀਨਸਿ ਪੰਥ ਪਧਾਰਨ।
ਨਿਕਟ ਰਹੋ ਪੁਰਿ ਅਪਨੇ ਆਵਨਿ।
ਹੁਤੋ ਪਾਕ ਰਸੁ ਲਾਗ ਚੁਚਾਵਨ੩ ॥੬੩॥
ਫੂਟ ਗਯੋ ਰਸ ਨਿਕਸਤਿ ਜਾਨਾ।
ਪਹੁਣਚੋ ਭੈਰੋਣਵਾਲ ਸਥਾਨਾ।
ਅਰਪੋ ਧਰਿ ਕਰਿ ਧਾਨ ਤੁਮਾਰਾ।
ਹੁਇ ਨਿਸੰਕ ਨਿਜ ਮੁਖ ਮਹਿਣ ਡਾਰਾ ॥੬੪॥
ਪੂਰਨ ਸਭਿ ਘਟਿ ਬਿਖੈ ਕ੍ਰਿਪਾਲ।
ਰਾਖਹੁ ਸ਼ਰਧਾ ਜਨ੪ ਸਭਿ ਕਾਲ।
ਅਰਪਤਿ ਜੇ ਤੁਮ ਕੋ ਜਨ ਲੋਗ।
ਭੋਗਤਿ ਹੋ ਇਹ ਰਾਵਰਿ ਜੋਗ੫ ॥੬੫॥
ਪ੍ਰੇਮ ਮਗਨ ਸਤਿਗੁਰੂ ਸੁਨਾਇਵ।
ਫਲ ਰਸਾਲ ਜੋ ਮਮ ਹਿਤ ਲਾਇਵ।
ਸੋ ਹਮ ਖਾਯੋ ਗੁਠਲੀ ਧਰੀ।
ਬਜ਼ਲੂ ਤਬਹਿ ਦਿਖਾਵਨਿ ਕਰੀ ॥੬੬॥
ਰਾਮਦਾਸ ਅਰੁ ਨਰ ਗਨ ਸਾਰੇ।
ਹੇਰਤਿ ਅਚਰਜ ਥਿਰੇ** ਬਿਚਾਰੇਣ੬।
-ਸ਼੍ਰੀ ਸਤਿਗੁਰ ਨਿਤ ਭਾਅੁ ਅਧੀਨਾ-।
੧ਖਲੋਕੇ (ਅ) ਚੰਗੇ (ਕਪੜੇ)।
੨ਅੰਬ ਅਗੇਤਰੇ (ਅ) (ਲਾਹੌਰ ਵਿਚ) ਬੇਰੁਤੇ ਅੰਬ ਦੇ ਫਲ ਆ ਗਏ ਹਨ।
੩ਪਜ਼ਕੇ ਸਨ ਰਸ ਚੋਵਂ ਲਗ ਪਿਆ।
੪ਦਾਸਾਂ ਦੀ।
੫ਤੁਹਾਡੇ ਲੈਕ (ਸਮਝਕੇ ਜੋ ਸ਼ੈ) ਤੁਹਾਲ਼ ਦਾਸ ਲੋਕ ਅਰਪਦੇ ਹਨ, ਤੁਸੀਣ ਭੋਗਦੇ ਹੋ।
**ਪਾ:-ਰਿਦੇ।
੬ਵਿਚਾਰਨ ਲਗੇ।