Sri Gur Pratap Suraj Granth

Displaying Page 409 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੪੨੨

੫੮. ।ਪਟਨੇ ਨਿਵਾਸ॥
੫੭ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੫੯
ਦੋਹਰਾ: ਜਹਿ ਕਹਿ ਸੰਗਤਿ ਨੇ ਸੁਨੋ, ਭਾ ਆਗਮਨ ਕ੍ਰਿਪਾਲ।
ਹਰਖ ਪਰਸਪਰ ਮਿਲਤਿ ਭੇ, ਲੇ ਕਰਿ ਭੇਟ ਬਿਸਾਲ ॥੧॥
ਚੌਪਈ: ਸੰਗਤਿ ਸ਼ਬਦ ਕੀਰਤਨ ਕਰਤੇ।
ਭਰੇ ਅਨਦ ਸਿਰ ਚਰਨਨਿ ਧਰਤੇ।
ਗ਼ਰੀ ਜੁਗਤ ਬਹੁ ਬਸਤ੍ਰ ਲਿਆਏ।
ਰੁਚਿਰ ਬਿਭੂਖਨਿ ਧਰਿ ਅਗਵਾਏ ॥੨॥
ਅਰਪਹਿ ਦਰਬ ਅਨਿਕ ਨਰ ਆਇ।
ਦਰਸ ਕਰਨਿ ਅਵਕਾਸ਼ਹਿ੧ ਪਾਇ।
ਪਟਨਾ ਸ਼ਹਿਰ ਲੋਕ ਬਹੁ ਬਸੈਣ।
ਬੇ ਸ਼ੁਮਾਰ ਗੁਰੁ ਜਸੁ ਬਹੁ ਲਸੈ੨ ॥੩॥
ਅਨਿਕ ਭਾਂਤਿ ਕੀ ਆਨਿ ਮਿਠਾਈ।
ਖਰੇ ਹੋਇ ਅਰਦਾਸ ਕਰਾਈ।
ਤਹਿ ਕੇ ਬਡ ਮਸੰਦ ਚਲਿ ਆਏ।
ਬ੍ਰਿੰਦ ਸੰਗਤਾਂ ਸੰਗ ਸੁ ਲਾਏ ॥੪॥
ਗੁਰ ਕੋ ਅਰਪੋ ਦਰਬ ਬਿਸਾਲਾ।
ਸੇਵਾ ਅਪਰ ਕਰੀ ਤਤਕਾਲਾ।
ਛੋਟੋ ਥਾਨ ਲੋਕ ਸਮੁਦਾਏ੩।
ਭਈ ਭੀਰ, ਥਿਤ ਥਾਅੁਣ ਨ ਪਾਏ੪ ॥੫॥
ਸੰਗਤਿ ਸੰਗ ਮਸੰਦ ਮਿਲੇ ਹੈਣ।
ਆਪਸ ਮਹਿ ਇਮ ਕਰਤਿ ਭਲੇ ਹੈਣ।
ਨਗਰ ਬਿਖੈ ਇਨ ਹੇਤੁ ਨਿਕੇਤ।
ਚਹੀਅਤਿ ਹੈ ਬਿਸਤਾਰ ਸਮੇਤ੫ ॥੬॥
ਬਸਹਿ ਇਹਾਂ ਗੁਰੁ ਕੇਤਿਕ ਕਾਲ।
ਦਰਸਹਿ ਨਿਤ ਹਮ ਹੋਹਿ ਨਿਹਾਲ।
ਇਸ ਸਿਖ ਕੇ ਘਰ ਨਹੀਣ ਸਮਾਵਹਿ।
ਦਰਸ਼ਨ ਕਰਨਿ ਹਗ਼ਾਰਹੁ ਆਵਹਿ ॥੭॥


੧ਸਮਾਂ।
੨ਪ੍ਰਕਾਸ਼ਦਾ ਹੈ।
੩ਥਾਂ ਛੋਟਾ ਤੇ ਲੋਕ ਬਹੁਤੇ ਹਨ।
੪ਖੜੋਂ ਲ਼ ਬੀ ਥਾਂ ਨਹੀਣ ਮਿਲਦੀ।
੫ਭਾਵ ਖੁਲ੍ਹਾ ਘਰ ਚਾਹੀਏ।

Displaying Page 409 of 437 from Volume 11