Sri Gur Pratap Suraj Granth

Displaying Page 421 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੩੩

੪੬. ।ਗੁਰਮਤ ਦੇ ਸਾਧਨਾਂ ਦਾ ਵਰਣਨ॥
੪੫ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੭
ਦੋਹਰਾ: ।ਗੁਰੂ:-॥
ਐਸੇ ਸਤਿਗੁਰ+ ਪਾਸ ਤੇ
ਲਹਤਿ ਜੀਵ ਕਜ਼ਲਾਨ।
ਜਸ ਦੇਖਤਿ ਅਧਿਕਾਰਿ ਜਨ
ਤਸ ਅੁਪਦੇਸ਼ ਬਖਾਨ੧ ॥੧॥
ਚੌਪਈ: ਖਟ ਗੁਣ੨++ ਸਹਤਿ ਗੁਰੂ ਭਗਵਾਨ।
ਜਥਾ ਬਿਸ਼ਨੁ ਕੇ ਮਹਦ ਮਹਾਨ੩।
ਯਾਂ ਤੇ ਨਿਜ ਸ਼ਕਤੀ ਤੇ ਲਖੈਣ੪।
ਗੁਨ ਅਵਗੁਨ ਜਜ਼ਗਾਸੀ ਬਿਖੈ ॥੨॥
ਜਥਾ ਜਰਾਹ੫ ਹੋਤਿ ਮਤਿਵੰਤਾ।
ਘਾਵ ਮਝਾਰ ਬਿਕਾਰ ਲਹੰਤਾ੬।
ਤੌ ਮੇਲਨ ਅਅੁਖਧ ਨਹਿ ਲਾਵੈ੭।
ਮੇਲੇ ਤੇ ਨਸੂਰ ਰਹਿ ਜਾਵੈ ॥੩॥
ਟੂਟੋ ਅਸਥੀ੮ ਆਦਿ ਬਿਕਾਰ।
ਤਿਸ ਕੋ ਪੂਰਬ ਲੇਤਿ ਨਿਕਾਰ।
ਪੁਨਹ ਘਾਵ ਮੇਲਤਿ ਸੁਖ ਦੇਤਿ।
ਕਾਚ ਜਰਾਹ ਹੋਤਿ ਦੁਖ ਹੇਤ੯ ॥੪॥
ਇਮ ਹਮਰੇ ਸਤਿਗੁਰ ਗੁਨਵੰਤੇ।
ਸਿਖ ਕੋ ਨੀਕੀ ਬਿਧਿ ਪਰਖੰਤੇ।

+ਭਾਈ ਦਇਆ ਸਿੰਘ ਜੀ ਪਿਛਲੇ ਅੰਸੂ ਵਿਜ਼ਚ ਸ਼੍ਰੀ ਗੁਰੂ ਗੋਬਿੰਦ ਸਿੰਘ ਤੇ ਦਸਾਂ ਸਤਿਗੁਰਾਣ ਲ਼ ਹਰ ਗੁਰ
ਅਵਤਾਰ ਕਰਕੇ ਗੁਰੂ ਰੂਪ ਵਰਣਨ ਕਰਦੇ ਆਏ ਹਨ ਤੇ ਹੁਣ ਬੀ ਅੁਹੋ ਵਿਸ਼ਯ ਜਾਰੀ ਹੈ।
੧ਗੁਰੂ ਜੀ ਦੇਖਦੇ ਹਨ ਜਨ ਦਾ ਜੈਸਾ ਅਧਿਕਾਰ ਤੈਸਾ ਅੁਪਦੇਸ਼ ਕਹਿਦੇ ਹਨ।
੨ਛੇ ਗੁਣ।
++ਖਟਗੁਣ-ਦੇਖੋ ਇਸੇ ਰੁਤ ਦਾ ਅੰਸੂ ੪੯ ਅੰਕ ੨੪।
੩ਜਿਵੇਣ ਵਿਸ਼ਲ਼ ਵਿਚ ਛੇ ਗੁਣ ਵਡੇ ਹਨ, ਪਰ (ਜੀਵਾਣ ਵਿਚ ਅਲਪ ਹੁੰਦੇ ਹਨ)।
੪ਯਾਂ ਤੇ ਜਾਣ ਲੈਣਦੇ ਹਨ (ਗੁਰੂ ਜੀ) ਆਪਣੀ ਸ਼ਕਤੀ ਨਾਲ।
੫ਨਾਈ, ਗ਼ਮਾਂ ਦੀ ਚੀਰ ਫਾੜ ਕਰਨ ਵਾਲਾ।
੬ਗ਼ਖਮ ਵਿਚ ਵਿਗਾੜ (ਜਦ) ਦੇਖਦਾ ਹੈ।
੭ਤਦ (ਗ਼ਖਮ) ਮੇਲਨ ਵਾਲੀ ਦਵਾਈ ਨਹੀਣ ਲਾਅੁਣਦਾ।
ਪਾ:-ਕਸੂਰ।
੮ਟੁਜ਼ਟੀ ਹਜ਼ਡੀ।
੯ਦੁਜ਼ਖ ਦਾ ਕਾਰਨ ਬਣ ਜਾਣਦਾ ਹੈ।
ਪਾ:-ਦੇਤਿ।
ਪਾ:-ਬੁਧਿਵੰਤੇ।

Displaying Page 421 of 498 from Volume 17