Sri Gur Pratap Suraj Granth

Displaying Page 422 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੩੫

ਤਿਨ ਕੇ ਤੁਰਗ ਜੁ ਦਲ ਮਹਿ ਆਏ
ਸੋ ਤੁਝ ਕੋ ਦੈ ਹੈ ਫਿਰਵਾਇ੧* ॥੨੮॥
-ਸਹਿਤ ਸੈਨ ਸੁਤ ਬੰਧਪ ਜੇਤਿਕ
ਲਲਾਬੇਗ ਹਤਿ ਭਾ- ਕਹਿ ਜਾਇ।
ਸੁਨਿ ਗੁਰ ਹੁਕਮ ਸਿਦਕ ਕੋ ਧਰਿ ਅੁਰ
ਭਯੋ ਤਾਰ ਨਿਸ਼ਚਾ ਬਚ ਪਾਇ੨।
ਸੰਗ ਤੁਰਕ ਸਹਿ ਤੁਰਗ ਏਕ ਸੌ
ਚਲਨ ਸਮੈ ਗੁਰ ਕੇ ਪਰਿ ਪਾਇ।
ਕ੍ਰਿਪਾ ਕਰੀ ਤਬਿ ਸ਼੍ਰੀ ਹਰਿਗੋਵਿੰਦ
ਬਹੁ ਮੋਲਾ ਦੇ ਕਰਿ ਸਿਰੁਪਾਇ ॥੨੯॥
ਕਰੋ ਬਿਸਰਜਨ, ਗਮਨੋ ਤੂਰਨ,
ਨਿਸਬਾਸੁਰ ਮਹਿ ਚਲਿਬੋ ਕੀਨਿ।
ਦੇਨਿ ਹੇਤੁ ਸੁਧ ਸ਼ੀਘ੍ਰ ਕਰੰਤਾ,
ਸਿਮਰਤਿ ਸਤਿਗੁਰ ਨਾਮ ਪ੍ਰਬੀਨ।
ਲਵਪੁਰਿ ਪਹੁੰਚੋ ਮਹਾਂ ਥਕਤਿ ਹੁਇ,
ਕਿਤਿਕ ਬਿਹਾਲ੩ ਸੰਗ ਮਹਿ ਲੀਨਿ।
ਨਿਸ਼ ਪ੍ਰਭੁ+, ਘਾਇਲ ਬਿਨ ਅੁਤਸਾਹਾ
ਫਟੇ ਬਸਤ੍ਰ ਅਰੁ ਸ਼ਸਤ੍ਰ ਬਿਹੀਨ੪ ॥੩੦॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਸਪਤਮ ਰਾਸੇ ਸ੍ਰੀ ਸਤਿਗੁਰ ਬਿਜੈ ਪਾਇ
ਪ੍ਰਸੰਗ ਬਰਨਨ ਚਤੁਰ ਪੰਚਾਸਮੋ ਅੰਸੂ ॥੫੪॥


੧ਮੁੜਵਾ ਦੇਣਦੇ ਹਾਂ।
*ਘੋੜੇ ਦੁਸ਼ਮਨ ਦੇ ਵਾਪਸ ਦੇਣੇ ਫਿਰ ਅੁਹੋ ਨਿਰਲੋਭਤਾ ਤੇ ਕਮਾਲ ਦੀ ਬੀਰਤਾ ਹੈ।
੨ਬਚਨਾਂ ਵਿਚ ਨਿਸ਼ਚਾ ਕਰਕੇ।
੩ਭਾਵ ਦੁਖੀ (ਆਦਮੀ)।
+ਪਾ:-ਨਿਜ ਪ੍ਰਭੁ। ਨਿਜ ਪਰ।
੪ਜੋ ਪ੍ਰਭੂ (= ਸੈਨਾਪਤਿ) ਬਿਹੀਨ, ਗ਼ਖਮੀ, ਬਿਨ ਅੁਤਸਾਹੇ, ਕਪੜੇ ਫਟੇ ਹੋਏ ਅਤੇ ਸ਼ਸਤ੍ਰ ਹੀਨ ਸਨ।

Displaying Page 422 of 473 from Volume 7