Sri Gur Pratap Suraj Granth

Displaying Page 425 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੩੮

੪੯. ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੦
ਦੋਹਰਾ: ਭਯੋ ਗ੍ਰਿੰਥ ਸਾਹਿਬ ਰੁਚਿਰ, ਭੋਗ ਪਾਇਬੇ ਹੇਤ।
ਅਨਿਕ ਭਾਂਤਿ ਅੁਤਸਾਹ ਕੀ, ਤਾਰੀ ਕਰੀ ਸੁਚੇਤ ॥੧॥
ਤੋਟਕ ਛੰਦ: ਬਹੁ ਕੀਨਿ ਤਿਹਾਵਲ ਮੇਲਿ ਭਯੋ।
ਸਭਿ ਸੰਗਤਿ ਸ਼੍ਰੌਨ ਸੁਨਾਇ ਦਯੋ।
ਅਬਿ ਗ੍ਰੰਥ ਸਪੂਰਨ ਹੋਇ ਗਯੋ।
ਦਰਸੈਣ ਸਭਿ ਆਨਿ ਅੁਛਾਹ ਕਯੋ ॥੨॥
ਨਰ ਨਾਰਿ ਅਨਦ ਬਿਲਦ ਕਰੇ।
ਸਰ ਰਾਮ ਜਹਾਂ ਤਹਿ ਆਨ ਥਿਰੇ।
ਲਘੁ ਦੁੰਦਭਿ ਬਾਜਿ੧ ਨਫੀਰਨ ਸੋਣ।
ਬਡ ਹੋਤਿ ਕੁਲਾਹਲ ਭੀਰਨਿ ਸੋਣ ॥੩॥
ਅੁਤਸਾਹਤਿ ਸੰਗਤਿ ਆਵਤਿ ਹੈ।
ਬਹੁ ਭਾਂਤਿ ਪ੍ਰਸਾਦਨਿ ਲਾਵਤਿ ਹੈ।
ਫਲ ਫੂਲਨਿ ਕੋ ਨਿਜ ਹਾਥ ਧਰੇ।
ਸ਼ੁਭਿ ਚੀਰ ਸ਼ਰੀਰ ਸਭੇ ਪਹਿਰੇ ॥੪॥
ਲਖਿ ਸ਼੍ਰੀ ਗੁਰ ਏਕਲ ਬੈਠਿ ਰਹੈਣ।
ਤਬਿ ਆਇ ਕਲੀ੨ ਇਮ ਬਾਕ ਕਹੈ।
ਕਰਿ ਕੀਰਤਿ ਕੋ ਕਰ ਜੋਰਿ ਰਹੋ।
ਗੁਰ ਜੀ ਅਵਤਾਰ ਅੁਦਾਰ ਲਹੋ ॥੫॥
ਅਬਿ ਮੋਹਿ ਸਮੋਣ ਜਗ ਮੋਣ ਬਰਤੋ।
ਗਨ ਔਗੁਨ ਮਾਨਵ ਕੇ ਕਰਤੋ੩।
ਸਠ ਕ੍ਰਰ ਕਲੂਖਨ ਪ੍ਰੀਤ ਮਹਾਂ੪।
ਸ਼ੁਭ ਮਾਰਗ ਤਾਗ ਜਹਾਂ ਰੁ ਕਹਾਂ ॥੬॥
ਤੁਮ ਗ੍ਰਿੰਥੈ ਰਚੋ ਗੁਨ ਪੂਰਨ ਹੈ।
ਅੁਰ ਬ੍ਰਿੰਦ ਬਿਕਾਰਨਿ ਚੂਰਨ ਹੈ।
ਜਗ ਮੈਣ ਮਗ ਸ਼੍ਰੇਯ ਦਿਖਾਵਨਿ ਕੋ।
ਸਤਿਨਾਮ ਮੁਕੰਦ ਜਪਾਵਨਿ ਕੋ ॥੭॥
ਸਤਿ ਸੰਗਤਿ ਕੋ ਬਿਸਤਾਰ ਮਹਾਂ।

੧ਵਜ਼ਜੀ।
੨ਕਲਜੁਗ ਨੇ।
੩ਮਨੁਖਾਂ ਦੇ ਬਹੁਤੇ ਪਾਪ ਕਰਦਿਆਣ।
੪ਮੂਰਖਾਂ ਤੇ ਨਿਰਦਈਆਣ ਦੀ ਪਾਪਾਂ ਵਿਚ ਪ੍ਰੀਤੀ ਬਹੁਤ ਹੈ।

Displaying Page 425 of 591 from Volume 3