Sri Gur Pratap Suraj Granth

Displaying Page 425 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੩੮

੫੭. ।ਸਜ਼ਚਾ ਪਾਤਸ਼ਾਹ। ਘਾਹੀ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੫੮
ਦੋਹਰਾ: ਸ਼ਾਹੁ ਤਰੋਵਰ ਕੇ ਤਰੇ ਅਲਪ ਨਰਨਿ ਤਿਹ ਸਗ।
ਬੈਠੋ ਹਿਤ ਬਿਸਰਾਮ ਕੇ ਖਰੋ ਸਮੀਪ ਤੁਰੰਗ ॥੧॥
ਚੌਪਈ: ਤੈਸੇ ਕਿਤਿਕ ਦੂਰ ਗੁਰ ਥਿਰੇ।
ਘਾਮ੧ ਤਪਤ ਨਿਰਵਾਰਨਿ ਕਰੇ।
ਤਹਿ ਇਕਿ ਘਾਹੀ ਚਲਿ ਕਰਿ ਆਯਹੁ।
ਘਾਸ ਖੁਰਚਬੇ ਹਿਤ ਲਲਚਾਯਹੁ ॥੨॥
ਆਵਤਿ ਸੁਨੋ -ਗੁਰੂ ਇਤ ਆਏ।
ਹਿਤ ਸ਼ਿਕਾਰ ਕੇ ਅਜ਼ਗ੍ਰ ਸਿਧਾਏ-।
ਹਰਖੋ -ਮੈਣ ਇਤ ਦਰਸ਼ਨ ਪਾਅੂਣ।
ਮਨੋ ਕਾਮਨਾ ਸਭਿ ਪੁਰਵਾਅੂਣ੨ ॥੩॥
ਸੰਗ ਨਰਨਿ ਕੀ ਭੀਰ ਨ ਕੋਈ।
ਮਸਤਕ ਟੇਕੋਣ ਦਰਸ਼ਨ ਹੋਈ।
ਹਾਥ ਜੋਰਿ ਮੈਣ ਅਰਗ਼ ਗੁਜਾਰੌਣ।
ਮਨ ਤਨ ਕੇ ਦੁਖ ਸਭਿ ਨਿਰਵਾਰੌਣ- ॥੪॥
ਇਮ ਚਿਤਵਤਿ ਚਲਿ ਕਰਿ ਤਹਿ ਆਯਹੁ।
ਜਹਾਂਗੀਰ ਜਹਿ ਥਿਰ ਸੁਖ ਪਾਯਹੁ।
ਬੂਝਨਿ ਲਗੋ ਸਾਚ ਪਤਿਸ਼ਾਹੁ।
ਕਿਤ ਅੁਤਰੋ ਕਹੀਅਹਿ ਮੁਝ ਪਾਹੁ? ॥੫॥
ਸ਼ਾਹੁ ਨਰਨਿ ਕੁਛ ਸਮਝੋ ਨਾਂਹੀ।
ਜਾਨੋ ਹਗ਼ਰਤਿ ਹੇਰਨਿ ਚਾਹੀ।
ਦਿਯੋ ਬਤਾਇ ਅਮਕ ਤਰੁ ਤਰੇ।
ਛਾਯਾ ਸਘਨ ਬਿਖੈ ਤਹਿ ਥਿਰੇ ॥੬॥
ਇਮ ਹੀ ਬੂਝਤਿ ਪਹੁਚੋ ਜਾਇ।
ਜਹਾਂਗੀਰ ਬੈਠੋ ਜਿਸ ਥਾਇ।
ਬਰਜਨ ਵਾਰੋ੩ ਨਰ ਜਹਿ ਖਰੋ।
ਤਿਸ ਢਿਗ ਜਾਇ ਬੂਝਬੋ ਕਰੋ ॥੭॥
ਬੈਠੋ ਜਹਿ ਸਾਚੋ ਪਤਿਸ਼ਾਹੂ।


੧ਧੁਜ਼ਪ ਦੀ।
੨ਪੂਰੀ ਕਰਵਾਵਾਣਗਾ।
੩ਰੋਕਂ ਵਾਲਾ।

Displaying Page 425 of 501 from Volume 4