Sri Gur Pratap Suraj Granth

Displaying Page 440 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੫੫

ਬਿਸ਼ੁਕਰਮਾ੧ ਬੁਧਿਵਾਨ ਬਡੇਰਾ।
ਸੁਤਾ ਸੁਬ੍ਰਚਲਾ++ ਤਿਸ ਕੇ ਭਈ।
ਸਰਬ ਅੰਗ ਸੁੰਦਰ ਦੁਤਿ ਮਈ੨ ॥੧੨॥
ਆਣਖ ਪਾਂਖਰੀ ਕਵਲ ਸਰੀਖੀ੩।
ਜਿਨ ਕੀ ਕੋਰ੪ ਬਾਨ ਸਮ ਤੀਖੀ।
ਗਜ ਗਾਮਨਿ੫ ਸੁਠ ਕੰਠ ਕਪੋਤੀ੬।
ਜਿਸ ਕੋ ਪਿਖਿ ਰਤਿ ਲਜਤਿ ਹੋਤੀ ॥੧੩॥
ਸੋ ਸੂਰਜ ਨੇ ਬਾਹਨ ਠਾਨੀ।
ਰੁਚਿਰੰਗੀ੭ ਨਿਜ ਘਰ ਮਹਿਣ ਆਨੀ।
ਕੋਮਲ ਅੰਗਾ ਕਟ ਤੇ ਛੀਨੀ੮।
ਮੇਚਕ ਕੇਸਾ੯ ਅੁਰੁਜਨਿ ਪੀਨੀ੧੦ ॥੧੪॥
ਕਿਤਿਕ ਕਾਲ ਬੀਤਾਵਨਿ ਕੀਨਾ।
ਸੂਰਜ ਦੁਸਹ੧੧ ਤੇਜ ਤੇ ਚੀਨਾ।
ਤਅੂ ਦੁਖਿਤਿ ਹੈ ਰਹੀ ਨਿਕੇਤ।
ਕੁਲ ਕੀ ਲਾਜ ਰਾਖਿਬੇ ਹੇਤੁ ॥੧੫॥
ਦੋਇ ਪੁਜ਼ਤ੍ਰ ਇਕ ਤਨੁਜਾ ਹੋਈ।
ਜਮੁਨਾ ਨਾਮ ਜਾਨੀਯਹਿ ਸੋਈ।
ਮਨੁ ਅਰੁ ਜਮ੧੨ ਦੂਸਰ ਸੁਤ ਹੋਵਾ।
ਮਹਾਂ ਪ੍ਰਤਾਪ ਸਾਥ ਅੁਦਤੋਵਾ੧੩ ॥੧੬॥
ਪਤਿ ਕੇ ਤੇਜ ਸੰਗ ਹੁਇ ਬਿਹਬਲ।


੧ਕਾਰੀਗਰੀ ਦਾ ਦੇਵਤਾ।
++ਸੰਸ: ਸੁਵਰਚਲਾ।
੨ਪ੍ਰਕਾਸ਼ ਵਾਲੀ।
੩ਕਵਲ ਦੀ ਪੰਖੜਈ ਵਾਣ।
੪ਕੋਨਾ, ਭਾਵ ਅਜ਼ਖ ਦੇ ਕੋਨੇ ਦੀ ਮਟਕ।
ਮਟਜ਼ਕਾ, ਨਗ਼ਰ।
੫ਹਾਥੀ ਵਤ ਚਾਲ ਵਾਲੀ
੬ਸੁੰਦਰ ਗਰਦਨ ਕਬੂਤਰੀ ਵਰਗੀ।
੭ਸੁਹਣੇ ਅੰਗਾਂ ਵਾਲੀ।
੮ਕੂਲੇ ਅੰਗਾਂ ਵਾਲੀ ਤੇ ਲਕੋਣ ਪਤਲੀ।
੯ਕਾਲੇ ਵਾਲਾਂ ਵਾਲੀ।
੧੦ਕਠੋਰ ਸਥਨਾਂ ਵਾਲੀ।
੧੧ਨਾ ਸਹਾਰਨ ਯੋਗ।
੧੨ਮਨੂ ਤੇ ਧਰਮਰਾਜ।
੧੩ਪ੍ਰਗਟ ਹਨ, (ਅ) ਪ੍ਰਗਟ ਹੋਏ।

Displaying Page 440 of 626 from Volume 1