Sri Gur Pratap Suraj Granth

Displaying Page 440 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੪੫੩

੫੯. ।ਦੁਰਗ ਗੁਆਲੀਅਰ ਪ੍ਰਵੇਸ਼॥
੫੮ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੬੦
ਦੋਹਰਾ: ਸੁਧਿ ਭੋਜਨ ਕੇ ਕਰਨਿ ਕੀ, ਸ਼ਾਹੁ ਨਹੀਣ ਸੁਧਿ ਕੋਇ।
ਦਾਸਨਿ ਕਹਿ ਬਹੁ ਬਾਰਿ ਤਬਿ, ਅਚੋ ਕੁਛਕ ਅੁਠਿ ਸੋਇ ॥੧॥
ਚੌਪਈ: ਚਾਰ ਪਾਂਚ ਮੂਢਨਿ ਕੇ ਮਤਿ ਕੀ।
ਸੁਨਿ ਕਰਿ ਬਾਤ ਚਿੰਤ ਚਿਤ ਮ੍ਰਿਤੁ ਕੀ।
ਚਢਿ ਗਜ ਪਰ ਗਮਨੋਣ ਗੁਰੁ ਓਰੇ।
ਬਰਜੇ ਰਖੇ ਸਾਥਿ ਨਰ ਥੋਰੇ ॥੨॥
ਖੁਸ਼ੀ ਨ ਚਿਤ ਕੋ ਭਾਵਤਿ ਕੋਈ।
ਤਿਸੀ ਸੰਦੇਹ ਬਿਖੈ ਬ੍ਰਿਤਿ ਹੋਈ।
ਪਹੁੰਚੋ ਗੁਰੁ ਢਿਗ ਬੰਦਨ ਧਾਰੀ।
ਅਰਪੀ ਚਾਰੁ ਅਕੋਰ ਅਗਾਰੀ ॥੩॥
ਮੌਨ ਠਾਨਿ ਕਰਿ ਬਦਨ ਮਲੀਨਾ।
ਬੈਠੋ ਸ਼ਾਹ ਨਿਕਟ ਮਨ ਦੀਨਾ।
ਸਤਿਗੁਰੁ ਚਤੁਰ, ਪਰਖਿ ਮੁਰਝਾਯੋ।
ਹਿਤ ਬੂਝਨਿ ਕੇ ਬਾਕ ਅਲਾਯੋ ॥੪॥
ਹਗ਼ਰਤ! ਕਹਹੁ ਕਵਨ ਹੈ ਕਾਰਨ?
ਜਿਸ ਤੇ ਏਵ ਦਸ਼ਾ ਕਿਯ ਧਾਰਨਿ।
ਬਦਨ ਪ੍ਰਕਾਸ਼ਤਿ ਨਹੀਣ ਤੁਮਾਰਾ।
ਮਨਹੁ ਜੂਪ ਮਹਿ ਮਨ ਕੋ ਹਾਰਾ ॥੫॥
ਨਹੀਣ ਬਿਲੋਚਨਿ ਬਿਕਸਤਿ ਆਛੇ।
ਨਹਿ ਪੂਰਬ ਸਮ ਬੋਲਨਿ ਬਾਛੇ।
ਕੋ ਅਸ ਕਾਜ ਬਿਗਾਰੋ ਕਾਣਹੂ?
ਜਿਸ ਤੇ ਖੁਸ਼ੀ ਨਹੀਣ ਮਨ ਮਾਂਹੂ ॥੬॥
ਕਹੋ ਸ਼ਾਹ ਕਾ ਕਹੌਣ ਸੁਨਾਈ।
ਅਸਮੰਜਸ੧ ਗਤਿ ਕਹੀ ਨ ਜਾਈ।
ਤਅੂ ਅਵਜ਼ਸ਼ ਬਨੀ ਅਬਿ ਆਨਿ।
ਸੁਨਹੁ ਪੀਰ ਜੀ! ਕਰੌਣ ਬਖਾਨ ॥੭॥
ਸਾਢਸਤੀ ਮੋਰੇ ਪਰ ਆਈ।
ਅਪਰ ਨਹੀਣ ਕੁਛ ਹੋਤਿ ਅੁਪਾਈ।
ਏਕ ਜਤਨ ਸੋ ਹਾਥ ਤੁਮਾਰੇ।


੧ਅਂਬਣ।

Displaying Page 440 of 501 from Volume 4