Sri Gur Pratap Suraj Granth

Displaying Page 441 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੪੫੩

੪੮. ।ਬ੍ਰਹਮ ਗਿਆਨ ਅੁਪਦੇਸ਼॥
੪੭ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੯
ਦੋਹਰਾ: ।ਨਿਧਾਸਨ:-॥
ਕਰਤਿ ਮਨਨ ਨੀਕੀ ਬਿਧਿਨਿ੧
ਪੁਨ ਨਿਧਾਸਨ ਹੋਤਿ।
ਰਾਤ ਦਿਨਸ ਅਜ਼ਭਾਸ ਤੇ੨
ਪੁਨ ਸਜ਼ਖਾਤ ਅੁਦੋਤ ॥੧॥
ਚੌਪਈ: ਸੁਨਿਯਹਿ ਨਿਧਾਸਨ ਕੋ ਲਛਨ।
ਜਿਮ ਭਾਖਤਿ ਹੈਣ ਸੰਤ ਬਿਚਜ਼ਛਨ।
੩ਦੇਹਾਦਿਕ ਪ੍ਰਤੀਤ ਕਰਿ ਜੋਇ।
ਖੰਡੀ ਜਾਇ ਨ ਕਿਸ ਤੇ ਸੋਇ ॥੨॥
ਬ੍ਰਿਤਿ ਸਰੂਪ ਅਜ਼ਭਾਸਨ ਭਈ।
ਕਿਸ ਤੇ ਨਸ਼ਟ ਹੋਤਿ ਨਹਿ ਜੁਈ੪।
ਮੋਹ ਆਦਿਕ* ਜੋ ਅਖਿਲ ਵਿਕਾਰ।
ਇਨ ਬਿਘਨਨਿ ਤੇ ਰਹਿ ਇਕ ਸਾਰ੫ ॥੩॥
ਸਤਿ ਸੰਤੋਖ ਆਦਿ ਗੁਨ ਪਾਇ।
ਬ੍ਰਹਮ ਬਿਖੈ ਬ੍ਰਿਤਿ ਲਾਗਤਿ ਜਾਇ।
ਅਲਖ ਲਖਨ ਕੇ ਹਿਤ ਅਨੁਰਾਗੀ੬।
ਪ੍ਰਥਮ ਲਖੋ ਤਿਸ ਤੇ ਹੁਇ ਤਾਗੀ੭ ॥੪॥
ਕਾਰਨ ਕਾਰਜ ਇਕਤਾ ਕਰਨੀ।
ਜਲ ਤਰੰਗ ਕੀ ਰੀਤੀ ਬਰਨੀ੮।
੯ਆਦਿ ਅੁਕਾਰ+ ਬਰਣ ਜੇ ਨਾਨਾ।


੧ਦੇਖੋ ੨੪ ਤੋਣ ੩੩ ਅੰਕ ਪਿਛਲੇ ਅੰਸੂ ਦਾ।
੨ਭਾਵ ਨਿਧਾਸਨ ਦੇ ਅਜ਼ਭਾਸ ਨਾਲ।
੩ਦੇਹ ਆਦਿਕਾਣ ਦੀਆਣ ਪ੍ਰਤੀਤੀਆਣ ਜੋ ਹੈਨ ਇਨ੍ਹਾਂ ਵਿਚੋਣ ਕਿਸੇ ਤੋਣ ਜੋ ਬ੍ਰਿਤੀ ਨਾ ਖੰਡੀ ਜਾਏ ਤੇ ਜੋ ਬ੍ਰਿਤੀ
ਸਰੂਪ ਦੀ ਅਜ਼ਭਾਸਨ ਹੋ ਗਈ ਹੈ।
੪ਜੋ ਕਿਸੇ ਤੋਣ ਨਾਸ਼ ਨਹੀਣ ਕੀਤੀ ਜਾ ਸਕਦੀ।
*ਪਾ:-ਮੋਹਾਦਿਕ।
੫ਇਨ੍ਹਾਂ ਵਿਘਨਾਂ ਦੇ ਪੈਂ ਤੇ ਬੀ ਜੋ ਬ੍ਰਿਤੀ ਇਕਾਗ੍ਰ ਰਹੇ।
੬ਪ੍ਰਮਾਤਮਾ ਦੇ ਲਖਂੇ ਵਾਸਤੇ (ਜੋ ਬ੍ਰਿਤੀ) ਪ੍ਰੇਮੀ ਰਹਿਦੀ ਹੋਵੇ।
੭ਪਹਿਲੇ ਜੋ (ਅਨਾਤਮ) ਲਖਿਆ ਹੋਇਆ ਹੈ ਅੁਸ ਦੀ ਤਿਆਗੀ ਹੁੰਦੀ ਜਾਏ।
੮ਕਾਰਣ ਤੇ ਕਾਰਜ ਦੀ ਏਕਤਾ ਦੀ ਸਮਝ ਕਰਨੀ, ਭਾਵ ਕਾਰਨ ਬ੍ਰਹਮ ਤੇ ਕਾਰਜ ਜਗਤ ਲ਼ ਜਲ ਤੇ ਤ੍ਰੰਗ
ਵਾਣਗ ਇਕ ਰੂਪ ਸਮਝਂਾਂ।
੯ਅੂੜਾ ਆਦਿਕ ਜੋ ਨਾਨਾ ਪ੍ਰਕਾਰ ਦੇ ਅਜ਼ਖਰ ਹਨ ਸ਼ਾਹੀ ਬਿਨਾਂ ਹੋਰ ਕੁਛ ਨਹੀਣ ਹਨ (ਇਹ ਸਮਝ ਲੈਂਾ)।
+ਪਾ:-ਆਕਾਰ।

Displaying Page 441 of 498 from Volume 17