Sri Gur Pratap Suraj Granth

Displaying Page 442 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੫੫

੫੭. ।ਕਾਣਗੜ ਪੁਰ ਪ੍ਰਵੇਸ਼ ਅਜਗਤ ਮੁਕਤ॥
੫੬ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੫੮
ਦੋਹਰਾ: ਸ਼੍ਰੀ ਸਤਿਗੁਰੁ ਸੰਧਾ ਭਏ, ਅੁਠੇ ਸਭਾ ਤੇ ਆਇ।
ਤੰਬੂ ਬਿਖੈ ਪ੍ਰਯੰਕ ਪੁਰ, ਬੈਠੇ ਅਨਦ ਅੁਪਾਇ ॥੧॥
ਨਿਸ਼ਾਨੀ ਛੰਦ: ਖਾਨ ਪਾਨ ਕਰਿ ਜਾਮਨੀ, ਸੁਖ ਤੇ ਪਰਿ ਸੋਏ।
ਭਈ ਭੋਰ ਜਾਗੇ ਪ੍ਰਭੂ, ਸਵਧਾਨਹਿ ਹੋਏ।
ਸੌਚ ਸ਼ਨਾਨਹਿ ਠਾਨਿ ਕਰਿ, ਜਬਿ ਭਯੋ ਪ੍ਰਕਾਸ਼ਾ।
ਹੇਤੁ ਅਰੂਢਨਿ ਕੇ ਤੁਰੰਗ, ਅਨਵਾਯੋ ਪਾਸਾ ॥੨॥
ਜੋਧ ਸਹਿਤ ਜੋਧਾ ਸਕਲ, ਕਰਿ ਕਰਿ ਨਿਜ ਤਾਰੀ।
ਗ਼ੀਨ ਪਵੰਗਮ ਪਾਇ ਕਰਿ, ਠਾਨੀ ਅਸਵਾਰੀ।
ਦੁੰਦਭਿ ਬਾਜਤਿ ਸ਼ਬਦ ਬਡ, ਸਤਿਗੁਰੁ ਚਢਿ ਚਾਲੇ।
ਕਰਤੇ ਬਿਰਤ ਅਖੇਰ ਕੋ, ਹਨਿ ਮ੍ਰਿਗਨਿ ਬਿਸਾਲੇ ॥੩॥
ਕਰਤਿ ਬਤਕ੧ ਬਹੁ ਜੋਧ ਸੋਣ, ਮੁਖ ਹਾਸ ਬਿਲਾਸੇ।
ਕਾਣਗੜ ਪੁਰਿ ਪ੍ਰਾਪਤਿ ਭਏ, ਅੁਤਰੇ ਤਿਸ ਪਾਸੇ।
ਆਵਤਿ ਭਯੋ ਪ੍ਰਯੰਕ ਬਰ, ਤਤਕਾਲ ਡਸਾਯੋ।
ਸ਼੍ਰੀ ਸਤਿਗੁਰੁ ਬੈਠੇ ਤਬਹਿ, ਮੁਖ ਤੇ ਫੁਰਮਾਯੋ ॥੪॥
ਜੋਧਸ਼ਾਹੁ! ਗਮਨਹੁ ਸਦਨ, ਬਿਜ਼ਸ੍ਰਾਮ ਕਰੀਜਹਿ।
ਮਿਲਹੁ ਸਕਲ ਪਰਵਾਰ ਸੋਣ, ਸੁਖ ਲੇ ਸੁਖ ਦੀਜੈ।
ਆਇਸੁ ਮਾਨੀ ਗਯੋ ਘਰ, ਆਈ ਤਿਸ ਦਾਰਾ੨।
ਲਗੇ ਘਾਵ ਗਨ ਤਨ ਬਿਖੈ, ਪਤਿ ਸੂਰ ਨਿਹਾਰਾ ॥੫॥
ਜਾਨੋ ਭਯੋ ਸਹਾਇ ਗੁਰੁ, ਏਤਿਕ ਰਣ ਘਾਲਾ।
ਜਿਯਤਿ ਪਿਖੋ ਨਿਜ ਕੰਤ ਕੋ, ਬਲ ਕਰੇ ਬਿਸਾਲਾ੩।
ਤਬਿ ਬੂਝੋ ਸਭਿ ਕਹਿਤਿ ਭਾ, ਗੁਰ ਸਮ ਨਹਿ ਦੂਜਾ।
ਸਕਲ ਕਲਾ ਸਮਰਥ ਬਲੀ, ਸਗਰੇ ਜਗ ਪੂਜਾ ॥੬॥
ਚਹੈ ਜਥਾ ਠਾਨਹਿ ਤਥਾ, ਮਾਨਹਿ ਸੁਰ ਆਨਾ੪।
ਬਡੇ ਭਾਗ ਹਮਰੇ ਭਏ, ਮਿਲਿ ਕਿਯ ਸੁਖ ਨਾਨਾ।
ਫਤੇ ਪਾਇ ਜਸੁ ਕੋ ਲਿਯੋ, ਗਨ ਤੁਰਕ ਖਪਾਏ।
ਕੌਨ ਕਰੈ ਅਸ ਜੰਗ ਕੋ, ਲਸ਼ਕਰ ਬਡ ਆਏ ॥੭॥


੧ਗਜ਼ਲਾਂ ਕਰਦੇ।
੨ਇਸਤ੍ਰੀ।
੩(ਜਿਸਨੇ) ਬਹੁਤ ਬਲ ਕੀਤਾ ਹੈ (ਜੰਗ ਵਿਚ)।
*ਇਸਦਾ ਟਿਕਾਣਾ ਪਚਨਗਲ ਪਿੰਡ (ਹੁਸ਼ਾਰਪੁਰ) ਦਜ਼ਸੀਦਾ ਹੈ।
੪ਦੇਵਤੇ ਈਨ ਮੰਨਦੇ ਹਨ।

Displaying Page 442 of 473 from Volume 7