Sri Gur Pratap Suraj Granth

Displaying Page 446 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੬੧

੪੯. ।ਮਾਰਤੰਡ ਦੀ ਕਥਾ, ਤੁਰਕ ਜਗਾਤੀ, ਕੰਨਖਲ, ਤੇ ਗੋਇੰਦਵਾਲ ਲ਼ ਮੁੜਨਾ॥
੪੮ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੦
ਦੋਹਰਾ: ਸੁਨਿ ਪ੍ਰਸੰਗ ਸੰਗਤਿ ਸਰਬ ਸ਼੍ਰੀ ਗੁਰ ਅਮਰ ਕਿ ਪਾਸ੧।
ਪੁਨ ਪੂਛੋ ਕਿਮੁ ਭਾਨੁ ਕੌ ਭਯੋ ਬਰਨ ਧੂਮ੍ਰਾਸ੨? ॥੧॥
ਚੌਪਈ: ਸ਼੍ਰੀ ਗੁਰ ਕਹਤਿ ਭਏ ਇਤਿਹਾਸ+।
ਸੰਗਤਿ ਸੁਨਹੁ ਭਈ ਗਤਿ ਜਾਸ।
ਕਜ਼ਸਪ ਰਿਖਿ ਅਤਿਸ਼ੈ ਤਪ ਘਾਲਾ।
ਜਿਸ ਕੇ ਭਈ ਭਾਰਜਾ ਜਾਲਾ੩ ॥੨॥
ਜਨੇ ਦਿਤੀ੪ ਨੇ ਦੈਤ ਕਰਾਲ।
ਦਨੁ੫ ਤੇ ਦਾਨਵ++ ਭਏ ਬਿਸਾਲ।
ਬਿਨਤਾ੬ ਤੇ ਖਗਪਤਿ੭ ਜਨਮਾਯੋ।
ਨਾਮ ਗਰੁੜ ਬਡ ਬਲੀ ਸੁਹਾਯੋ ॥੩॥
ਕਜ਼ਦ੍ਰ੮ ਨੇ ਪੰਨਗ੯ ਅੁਪਜਾਏ।
ਇਜ਼ਤਾਦਿਕ ਇਸਤ੍ਰੀ ਸਮੁਦਾਏ।
ਅਦਿਤੀ੧੦ ਤੇ ਸਭਿ ਦੇਵ ਭਏ ਹੈਣ।
ਸੁਧਾ ਪਾਨ ਜੇ ਅਮਰ ਥਿਏ ਹੈਣ੧੧ ॥੪॥
ਤਿਸ ਅਦਿਤੀ ਕੇ ਗਰਭ ਮਝਾਰਾ।
ਸੂਰਜ ਹੁਤੋ ਅਪਨਿ ਤਨੁ ਧਾਰਾ।
ਇਕ ਦਿਨ ਸਸਿ ਸੁਤਿ ਬੁਧ ਚਲਿ ਆਯੋ।
ਬ੍ਰਹਮਚਾਰੀ ਕੋ ਬੇਖ ਬਨਾਯੋ ॥੫॥
ਤਪ ਕੋ ਤਪਤ ਹੁਤੋ ਬਨ ਮਾਂਹੀ।
ਭਿਜ਼ਛਾ ਹਿਤ ਆਯਹੁ ਤਿਸ ਪਾਂਹੀ।


੧ਜੀ ਦੇ ਪਾਸੋਣ।
੨ਧੂੰਏਣ ਵਰਗਾ ਕਾਲਾ ਰੰਗ ਸੂਰਜ ਦਾ ਹੋ ਗਿਆ ਸੀ।
+ਦੇਖੋ ਇਸੇ ਰਾਸ ਦੇ ਅੰਸੂ ੪੮ ਦਾ ਅੰਕ ੮।
੩ਬਹੁਤੀਆਣ (ਇਸਤ੍ਰੀਆਣ)।
੪ਦੈਣਤਾਂ ਦੀ ਮਾਤਾ ਦਾ ਨਾਮ ਹੈ।
੫ਕਸਪ ਦੀ ਇਕ ਇਸਤ੍ਰੀ ਜਿਸ ਤੋਣ ੪੦ ਪੁਜ਼ਤ੍ਰ ਹੋਏ ਜੋ ਦਨੁਜ ਕਹਾਏ।
++ਪਾ:-ਦੇਵਨ।
੬ਕਸਪ ਦੀ ਹੋਰ ਇਸਤ੍ਰੀ ਜੋ ਗਰੁੜ ਦੀ ਮਾਂ ਸੀ।
੭ਗਰੁੜ।
੮ਕਸਪ ਦੀ ਇਕ ਹੋਰ ਇਸਤ੍ਰੀ ਦਾ ਨਾਮ।
੯ਸਜ਼ਪ।
੧੦ਕਸ਼ਪ ਦੀ ਇਕ ਹੋਰ ਇਸਤ੍ਰੀ ਜਿਸ ਤੋਣ ੩੩ ਦੇਵਤੇ ਜੰਮੇ।
੧੧ਅੰਮ੍ਰਤ ਪੀ ਕੇ ਅਮਰ (ਚਿਰੰਜੀਵੀ ਜਾਣ ਕਲਪ ਪ੍ਰਯੰਤ ਆਯੂ ਵਾਲੇ) ਹੋਏ ਹਨ।

Displaying Page 446 of 626 from Volume 1