Sri Gur Pratap Suraj Granth

Displaying Page 453 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੬੬

੫੨. ।ਭਾਈ ਪੁਰੀਆ, ਚੂਹੜ ਤੇ ਭਾਈ ਪੈੜਾ, ਦੁਰਗਾ ਪ੍ਰਤਿ ਅੁਪਦੇਸ਼॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੩
ਦੋਹਰਾ: ਪੁਰੀਆ ਚੂਹੜ ਚੌਧਰੀ,
ਹੁਤੇ ਗ੍ਰਾਮ ਕੇ ਦੋਇ।
ਸ਼੍ਰੀ ਅਰਜਨ ਕੋ ਸੁਜਸੁ ਸੁਨਿ,
ਕਾਣਖੀ ਗਤਿ ਕੇ ਹੋਇ ॥੧॥
ਚੌਪਈ: ਸ਼ਰਧਾ ਧਰਿ ਆਏ ਗੁਰਦਾਰੇ।
ਕਰ ਜੋਰੇ ਸ਼ੁਭ ਦਰਸੁ ਨਿਹਾਰੇ।
ਪਦ ਅਰਬਿੰਦ ਬੰਦਨਾ ਕਰੀ।
ਜਥਾ ਸ਼ਕਤਿ ਭੇਟ ਸੁ ਢਿਗ ਧਰੀ ॥੨॥
ਬੈਠੇ ਆਗਾ ਪਾਇ ਅਗਾਰੀ।
ਹਿਤ ਬੂਝਨ ਅਰਦਾਸ ਅੁਚਾਰੀ।
ਸੁਨਹੁ ਗਰੀਬ ਨਿਵਾਜ ਕ੍ਰਿਪਾਲਾ।
ਬਿਤੋ ਪ੍ਰਤੀਖਤਿ ਹਮ ਚਿਰਕਾਲਾ ॥੩॥
ਆਵਨਿ ਕੋ ਚਾਹਤਿ ਚਿਤ ਰਹੇ।
ਕਾਰਜ ਅਨਿਕ ਪ੍ਰਕਾਰਨਿ ਅਹੇ।
ਹਮ ਪਰ ਅਬਿ ਕਰੁਨਾ ਤੁਮ ਹੋਈ।
ਸ਼ਰਨ ਪਰੇ ਸ਼ਰਧਾ ਧਰਿ ਦੋਈ ॥੪॥
ਗ੍ਰਾਮ ਚੌਧਰਤਾ ਕਾਰ ਜੁ ਪਾਵੈਣ।
ਤਿਨ ਮਹਿ ਹਮ ਬਹੁ ਝੂਠ ਕਮਾਵੈਣ।
ਸ਼੍ਰੀ ਗੁਰ ਜੀ! ਕਿਮ ਹੋਇ ਅੁਧਾਰਾ।
ਸੁਨੋ ਚਹਤਿ ਅੁਪਦੇਸ਼ ਤੁਮਾਰਾ ॥੫॥
ਸ਼੍ਰੀ ਅਰਜਨ ਸੁਨਿ ਕੈ ਸਿਖ ਅਰਗ਼ਿਨਿ੧।
ਕ੍ਰਿਪਾ ਕਰੀ ਜਿਨ ਕੋ ਜਸੁ ਅਰਜੁਨ੨।
ਸ਼੍ਰੀ ਮੁਖ ਤੇ ਸ਼ੁਭ ਬਾਕ ਅੁਚਾਰਾ।
ਤਾਗਹੁ ਝੂਠ, ਕ੍ਰੋਧ, ਅਹੰਕਾਰਾ ॥੬॥
ਝੂਠ ਸਮਾਨ ਪਾਪ ਨਹਿ ਕੋਈ।
ਨਹੀਣ ਝੂਠ ਤੇ ਸ਼ੁਭ ਗਤਿ ਹੋਈ।
ਕਲਿ ਕੋ ਕੂਰ ਕਹੈਣ ਅਗਵਾਨੀ੩।


੧ਬੇਨਤੀਆਣ।
੨ਅੁਜ਼ਜਲ।
੩ਕਲਜੁਗ ਵਿਖੇ ਝੂਠ ਆਗੂ ਕਹੀਦਾ ਹੈ।

Displaying Page 453 of 591 from Volume 3