Sri Gur Pratap Suraj Granth

Displaying Page 455 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੭੦

ਕਿਧੌਣ ਆਨ ਹੈ- ਕਰਤਿ ਸੰਦੇਹੂ੧।
ਕੀਨਿ ਗਮਨ ਨਿਜ ਤਜਿ ਕੈ ਗ੍ਰੇਹੂ ॥੭॥
ਸਨੈ ਸਨੈ ਤਿਹ ਸੰਗ ਮਝਾਰਾ੨।
ਸ਼੍ਰੀ ਗੁਰ ਕੇ ਤਬਿ ਨਿਕਟ ਸਿਧਾਰਾ।
ਖਰੋ ਦੂਰ ਤੇ ਕਰਤਿ ਚਿਨਾਰੀ।
-ਹੈ ਤੋ ਸਹੀ ਸੁ ਲਘੁ ਆਕਾਰੀ੩- ॥੮॥
ਪਰਮ ਪ੍ਰਸੰਨ ਭਯੋ ਦਿਜ ਹੇਰੇ।
ਕਹੀ ਅਸ਼ੀਰਬਾਦ ਹੁਇ ਨੇਰੇ।
ਬੈਠਿ ਨਿਕਟ ਲਖਿ ਨੀਕੀ ਰੀਤਿ।
ਨਿਸ਼ਚੈ ਧਰਤਿ ਭਯੋ ਤਬਿ ਚੀਤ ॥੯॥
ਹੇ ਪ੍ਰਭੁ! ਮੈਣ ਦਿਜ ਜਾਨਹੁ ਸੋਈ।
ਪੂਰਬ ਮਿਲੋ ਬਰਖ ਬਹੁ ਹੋਈ।
ਪਿਖੋ ਪਦਮ ਪਦ ਪਦਮ ਮਝਾਰੀ੪।
ਤਬ ਨ ਜਾਚਨਾ ਕੀਨਿ ਤੁਮਾਰੀ ॥੧੦॥
ਜਬਿ ਇਸ ਕੋ ਫਲ ਪ੍ਰਾਪਤਿ ਹੋਇ।
ਤਬਿ ਲੇਵੌਣ ਚਿਤ ਬਾਣਛਤਿ ਜੋਇ।
ਕਰੋ ਹੁਤੋ ਤਕਰਾਰ੫* ਸੁ ਜੋਵਾ੬।
ਪ੍ਰਾਪਤਿ ਸਮੈਣ ਆਇ ਸੋ ਹੋਵਾ੭ ॥੧੧॥
ਮਨ ਬਾਣਛਤਿ ਮੁਝ ਕੋ ਅਬਿ ਦੀਜੈ।
ਪ੍ਰਥਮ ਕਹੋ ਸਿਮਰਨਿ ਸੋ ਕੀਜੈ੮।
ਸ਼੍ਰੀ ਸਤਿਗੁਰ ਸੁਨਿ ਭਏ ਪ੍ਰਸੰਨ।
ਕਹਿਬੋ ਦਿਜਬਰ ਤੇਰੋ ਧੰਨ੯ ॥੧੨॥
ਜੋਣ ਤੈਣ ਕਹੋ ਸੁ ਨੀਕੇ ਭਯੋ।
ਚਜ਼ਕ੍ਰਵਰਤਿ ਕੋ ਛਜ਼ਤ੍ਰ ਸੁ ਦਯੋ।


੧ਅਥਵਾ (ਕੋਈ) ਹੋਰ ਹੋਵੇ (ਇਸ ਤਰ੍ਹਾਂ) ਕਰਕੇ ਸੰਸਾ ਕਰੇ।
੨ਤਿਸ ਮੇਲ ਵਿਚ।
੩ਮਧਰੇ, ਛੋਟੇ ਕਜ਼ਦ ਵਾਲੇ।
੪ਕਵਲ ਦੇ ਚਿੰਨ੍ਹ ਚਰਨ ਕਵਲਾਂ ਵਿਚ।
੫ਇਕਰਾਰ।
*ਪਾ:-ਕਰਾਰ।
੬ਦੇਖਿਆ, ਜਾਣਿਆ।
੭ਸੋ ਅੁਸ ਦੇ ਪ੍ਰਾਪਤ ਹੋਣ ਦਾ ਸਮਾਂ ਆ ਗਿਆ ਹੈ।
੮ਯਾਦ ਕਰ ਲਓ।
੯ਤੇਰਾ ਕਹਿਂਾ ਧੰਨ ਹੈਸੀ।

Displaying Page 455 of 626 from Volume 1