Sri Gur Pratap Suraj Granth

Displaying Page 46 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੧

ਸੂਬਾ = ਮੁਸਲਮਾਨਾਂ ਦੇ ਵੇਲੇ ਦੇ ਇਕ ਮਿਥੇ ਇਲਾਕੇ ਦਾ ਹਾਕਮ।
ਅੂਕਸੇ = ਨਿਕਲਦੇ ਨਹੀਣ, ਅੁਭਰਦੇ ਨਹੀਣ, ਅੁਭਾਸਰਦੇ ਨਹੀਣ।
ਕਾਬਲੀ = ਕਾਬਲ ਵਾਸੀ, ਮੁਰਾਦ ਹੈ ਆਨ ਤੋਣ।
ਕੁਰੰਗ = ਹਰਨ, ਬਦਾਮੀ ਰੰਗ ਦਾ ਹਰਨ।
ਰੋਝ = ਨੀਲ ਗਾਇ।
ਝੰਖਾੜ = ਬਾਰਾਣ ਸਿੰਗਾ, ਜਿਸ ਦੇ ਸਿਰ ਦੇ ਸਿੰਗ ਝਾੜ ਦਾਰ ਯਾ ਝਾੜੀ ਵਾਣੂ ਹੋਣ।
ਬਰਾਹ = ਸੂਰ। ਕੋ = ਕਿਯੋ, ਕਿਹੁ = ਕੁਛ। ਗ਼ਰਾ ਬੀ।
ਜਕੈ = ਹਠ ਕਰ ਸਜ਼ਕਂਾ, ਤਜ਼ਗ ਸਜ਼ਕਂਾ, ਅੜ ਸਜ਼ਕਂਾ।
ਮਤੰਗ = ਹਾਥੀ।
ਸਯਾਲ = ਗਿਜ਼ਦੜ। ।ਸੰਸ: ਸ਼੍ਰਿਗਾਲ। ਪ੍ਰਾਕ੍ਰਿਤ, ਸਿਆਲ॥।
ਤਕੈ = ਤਜ਼ਕ ਨਹੀਣ ਸਕਦੇ।
ਤਾਮਾ = ਅੁਹ ਮਾਸ ਜੋ ਸ਼ਿਕਾਰੀ ਜਾਨਵਰਾਣ ਲ਼ ਖਾਂ ਲਈ ਦੇਣਦੇ ਹਨ।
ਤਰੋ ਈ ਤਰੈ = ਸਲਾਮਤ ਹੈ, ਤਰ ਬਤਰ ਦਿਜ਼ਸਦਾ ਹੈ।
ਛਕੈ ਨਹੀਣ = ਖਾਂਦਾ ਨਹੀਣ, (ਖਾਲਸੇ ਦਾ ਬੋਲਾ ਹੈ: ਛਕਂਾ = ਖਾਂਾ)।
ਅਰਥ: ਖਾਲਸੇ ਲ਼ ਸ਼ੇਰ ਦੇ ਰੂਪਕ ਵਿਚ ਵਰਣਨ ਕਰਦੇ ਹਨ:- (ਸ਼ੇਰ ਸਰੂਪ ਖਾਲਸੇ ਦੇ
ਅਜ਼ਗੇ) ਪਠਾਂ ਪਾੜ੍ਹੇ ਵਾਣੂ (ਢਿਜ਼ਲੇ) ਹੋ ਜਾਣਦੇ ਹਨ, (ਤੇ) ਸੂਬੇ ਸਹੇ (ਵਾਣੂ ਐਸੇ
ਦਬਕਦੇ ਹਨ ਕਿ) ਅੁਕਸਦੇ ਹੀ ਨਹੀਣ, (ਤੇ) ਕਾਬਲੀ (ਆਨ) ਹਿਰਨ (ਵਾਣੂ)
ਅਜ਼ਗੇ ਠਹਿਰ ਹੀ ਨਹੀਣ ਸਕਦੇ। ਰਾਜਪੂਤ (ਰਾਜੇ) ਰੋਝ ਵਾਣੂ (ਤੇ ਹੋਰ) ਬਥੇਰੇ ਮਲੇਛ
(ਨਵਾਬ) ਝੰਖਾੜ (ਵਾਣ ਦਬਕੇ ਹੋਏ) ਵਿਚਰਦੇ ਹਨ, ਬਲੋਚ (ਤਾਂ) ਸੂਰਾਣ ਵਾਣੂ ਕੁਛ
ਅੜ ਹੀ ਨਹੀਣ ਸਕਦੇ। ਸੰਤੋਖ ਸਿੰਘ (ਕਹਿਣਦਾ ਹੈ ਕਿ ਖਾਲਸਾ ਰੂਪੀ ਸ਼ੇਰ) ਮੁਲ
(ਰੂਪੀ) ਹਾਥੀ ਲ਼ ਮਾਰਕੇ (ਤਾਂ ਖੂਬ) ਗਜ਼ਜਦਾ ਰਿਹਾ ਹੈ, ਸਜ਼ਯਦ ਗਿਜ਼ਦੜ (ਹੋ ਰਹੇ
ਹਨ) ਓਹ ਤਾਂ ਸਾਹਮਣੇ ਬੀ ਨਹੀਣ ਤਜ਼ਕ ਸਕਦੇ, (ਹੁਣ ਤਾਂ) ਤੁਰਕਾਣ ਦੇ ਤੇਜ (ਰੂਪੀ
ਤਨ ਦਾ) ਮਾਸ ਤਦ ਤਕ ਹੀ ਸਲਾਮਤ ਹੈ ਜਦ ਤਕ ਕਿ ਸ਼ੇਰ ਰੂਪੀ ਖਾਲਸਾ ਇਸ ਲ਼
ਖਾਂਦਾ ਨਹੀਣ।
ਭਾਵ: ਕਵਿ ਜੀ ਇਹ ਅੁਸ ਵੇਲੇ ਲਿਖ ਰਹੇ ਹਨ ਜਿਸ ਵੇਲੇ ਪੰਜਾਬ ਵਿਚ ਸਿਜ਼ਖ ਸਲਤਨਤ
ਸੀ, ਮੈਨਦਾਬ ਵਿਚ ਸਿਜ਼ਖ ਰਿਆਸਤਾਂ, ਸਰਦਾਰੀਆਣ ਤੇ ਜਾਗੀਰਾਣ ਜੋਬਨਾਂ ਵਿਚ ਸਨ।
ਆਪ ਬੀ ਕੈਣਥਲ ਦੀ ਰਿਆਸਤ ਵਿਚ ਬੈਠੇ ਸਨ। ਖਾਲਸਾ ਆਪਣੇ ਆਦਰਸ਼ ਵਿਚ ਕਿ
ਦੇਸ਼ ਲ਼ ਯਵਨ ਰਾਜ ਤੋਣ ਸਾਫ ਕਰਨਾ ਹੈ, ਕਾਮਯਾਬ ਹੋ ਰਿਹਾ ਸੀ, ਅੁਸ ਵੇਲੇ ਦਾ
ਅੁਹਨਾਂ ਦਾ ਇਹ ਕੁਛ ਲਿਖਂਾ ਅੁਸ ਵੇਲੇ ਦੀ ਹਾਲਤ ਦੀ ਤਸਵੀਰ ਦਜ਼ਸਂੀ ਹੈ ਕਿ
ਸਾਰੇ ਲੋਕ ਖਾਲਸੇ ਦਾ ਤੇਜ ਮੰਨਦੇ ਸਨ। ਦਿਜ਼ਲੀ ਦੇ ਤਖਤ ਪੁਰ ਨਾਮਧ੍ਰੀਕ ਮੁਲ
ਪਾਤਸ਼ਾਹ ਸੀ ਤੇ ਕਿਤੇ ਕਿਤੇ ਕੋਈ ਨਵਾਬ ਤੇ ਪਹਾੜੀ ਰਾਜੇ ਸਨ ਜੋ ਸਭ ਸਿਜ਼ਖਾਂ ਤੋਣ
ਦਬਕਦੇ ਸਨ. ਅੰਗਰੇਗ਼ਾਂ ਦਾ ਵਧਂਾ ਅੁਹਨਾਂ ਦੀ ਆਪਣੀ ਰਿਆਸਤ ਕੈਣਥਲ ਦਾ
ਤਬਾਹ ਹੋ ਜਾਣਾ, ਪੰਜਾਬ ਦੀ ਸਿਜ਼ਖ ਸਲਤਨਤ ਦਾ ਰਕ ਹੋ ਜਾਣਾ, ਖਾਨਾ ਜੰਗੀ ਤੇ
ਡੋਗਰਾ ਗਰਦੀ ਨਾਲ ਸਿਜ਼ਖਾਂ ਦਾ ਆਪਣੇ ਤੇਜ ਲ਼ ਆਪ ਡੋਬ ਲੈਂਾ, ਇਹ ਹੋਣੀਆਣ
ਅਜੇ ਵਰਤੀਆਣ ਨਹੀਣ ਸਨ, ਜਦੋਣ ਸ਼੍ਰੀ ਗੁਰ ਪ੍ਰਤਾਪ ਸੂਰਜ ਅਰੰਭਿਆ ਹੈ, ਅਜੇ
ਮਹਾਰਾਜ ਰਣਜੀਤ ਸਿੰਘ ਜੀ ਪੰਜਾਬ ਵਿਚ ਜੀਅੁਣਦੇ ਸਨ, ਇਸ ਕਰਕੇ ਸਮੇਣ ਦਾ
ਰੂਪਕ ਬੰਨ੍ਹ ਕੇ ਖਾਲਸੇ ਲ਼ ਅਗਲੇ ਛੰਦ ਵਿਚ ਸਰਬ ਸ਼ਿਰੋਮਣਿ ਲਿਖਦੇ ਹਨ।

Displaying Page 46 of 626 from Volume 1