Sri Gur Pratap Suraj Granth

Displaying Page 469 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੮੨

੫੪. ।ਲਾਲੂ ਬਾਲੂ ਆਦਿ ਸਿਜ਼ਖਾਂ ਪ੍ਰਤਿ ਅੁਪਦੇਸ਼॥
੫੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੫
ਦੋਹਰਾ: ਲਾਲੂ ਬਾਲੂ ਬਿਜ਼ਜ੧ ਹੈ,
ਤੀਸਰ ਪ੍ਰਿਯ੨ ਹਰਿ ਦਾਸ।
ਮਿਲਿ ਆਏ ਦਰਸ਼ਨ ਕਰਨਿ,
ਸ਼੍ਰੀ ਅਰਜਨ ਕੇ ਪਾਸ ॥੧॥
ਚੌਪਈ: ਬੰਦਿ ਹਾਥ ਬੰਦਨ ਕਰਿ ਬੈਸੇ।
ਅਰਗ਼ ਬਖਾਨੀ ਤੀਨਹੁ ਐਸੇ।
ਹਮ ਕੋ ਨਿਜ ਅੁਪਦੇਸ਼ ਸੁਨਾਵਹੁ।
ਨਿਜ ਸਿਜ਼ਖਨਿ ਕੇ ਸਾਥ ਮਿਲਾਵਹੁ ॥੨॥
ਜਿਸ ਬਿਧਿ ਹੋਇ ਅੁਧਾਰ ਹਮਾਰਾ।
ਕਰਹੁ ਆਪ ਅੁਪਦੇਸ਼ ਅੁਚਾਰਾ।
ਸੁਨਿ ਸ਼੍ਰੀ ਮੁਖ ਤੇ ਬਾਕ ਬਖਾਨੇ।
ਮਾਨ ਮੋਹ ਮਤਸਰ ਕਰਿ ਹਾਨੇ ॥੩॥
ਪਰ ਕਾ ਬੁਰਾ ਨ ਰਾਖਹੁ ਚੀਤ।
ਤੁਮ ਕੋ ਦੁਖ ਨ ਹੋਇ ਕਿਸ ਰੀਤਿ।
ਮਿਲਹੁ ਬਿਕਸ ਗੁਰ ਸਿਜ਼ਖਨਿ ਸਾਥ।
ਬੰਦਹੁ ਭਾਅੁ ਸੰਗ ਜੁਗਹਾਥ ॥੪॥
ਮਿਜ਼ਠਾ ਬੋਲਨਿ ਅਰ ਨਿਵ ਚਲਨਾ।
ਵੰਡ ਖਾਵਂਾ ਹਿਤ ਧਰਿ ਮਿਲਨਾ।
ਧਰਮ ਕਿਰਤ ਤੇ ਕਰਨਿ ਅਹਾਰਾ।
ਪੰਚਹੁ ਕਰਮ ਦੇਤਿ ਸੁਖ ਸਾਰਾ ॥੫॥
ਇਹ ਸਭਿ ਕਰਹੁ ਬਿਸਾਰਹੁ ਨਾਂਹੀ।
ਹੁਇ ਕਜ਼ਲਾਨ ਗ੍ਰਿਹਸਤ ਕੇ ਮਾਂਹੀ।
ਸੁਨਿ ਕਰਿ ਸਤਿਗੁਰੂ ਕੋ ਅੁਪਦੇਸ਼।
ਕਰੋ ਕਮਾਵਨਿ ਕਟੇ ਕਲੇਸ਼ ॥੬॥
ਦੋਹਰਾ: ਧੀਰ ਨਿਹਾਲੂ ਤੁਲਸੀਆ, ਬੂਲਾ ਚੰਡੀਆ ਆਇ।
ਸ਼੍ਰੀ ਗੁਰ ਅਰਜਨ ਸ਼ਰਨ, ਕੋ ਜਾਨੀ ਮਨ ਸੁਖਦਾਇ ॥੭॥
ਚੌਪਈ: ਬੈਠਿ ਨਿਕਟ ਸਤਿਗੁਰ ਕੇ ਸੋਇ।
ਕਿਰਤਨ ਹੋਤਿ ਸ਼੍ਰਵਨ ਹੁਇ ਜੋਇ।


੧ਜਾਤ ਹੈ।
੨ਪਿਆਰਾ।

Displaying Page 469 of 591 from Volume 3