Sri Gur Pratap Suraj Granth

Displaying Page 469 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੪੮੨

੬੧. ।ਕਰਤਾਰ ਪੁਰ ਦਰਬਾਰ॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>
ਦੋਹਰਾ: ਨਿਜ ਘਰ ਪੈਣਦੇ ਖਾਨ ਸੁਨਿ,
ਆਯੋ ਕਰਤਿ ਅੁਤਾਲ।
ਬਿਧੀਚੰਦ ਕੋ ਮਿਲਤਿ ਭਾ,
ਕਰਿ ਸਲਾਮ ਤਤਕਾਲ ॥੧॥
ਨਿਸ਼ਾਨੀ ਛੰਦ: ਸਤਿ ਗੁਰ ਕੀ ਸੁਧ ਬੂਝਿ ਤਬਿ, ਮੰਦਰ ਨਿਜ ਮਾਂਹੀ।
ਬੈਠਿ ਨਿਕਟ ਕਰਿ ਬਾਰਤਾ, ਕਿਮ ਭੀ ਰਨ ਮਾਂਹੀ?
ਬਿਧੀਏ ਸਕਲ ਬਖਾਨ ਤਬਿ, ਜਿਮ ਭਾ ਘਮਸਾਨਾ।
ਤੁਰਕਾਨੀ ਬਹੁ ਬਾਹਿਨੀ, ਧਰਿ ਆਯੁਧ ਨਾਨਾ ॥੨॥
ਆਇ ਪਰੀ ਅਧ ਜਾਮਨੀ, ਗਨ ਛੁਟੀ ਤੁਫੰਗਾ।
ਪਹੁਚੇ ਸਤਿਗੁਰ ਸੂਰਮੇ, ਕਰਿ ਤੇਗ਼ ਤੁਰੰਗਾ।
ਲਰਤਿ ਭਏ ਮਿਲਿ ਆਪ ਮਹਿ, ਤੋਮਰ ਤਰਵਾਰੈਣ।
ਨਹਿ ਤੁਰਕਨਿ ਤੇ ਕਛੁ ਸਰੀ, ਇਹ ਸਮੁਖ ਪ੍ਰਹਾਰੈਣ ॥੩॥
ਨਿਸ ਮਹਿ ਮਰੇ ਸਹਜ਼ਸ੍ਰ ਬਹੁ, ਪੁਨ ਭਯੋ ਪ੍ਰਕਾਸ਼ਾ।
ਚਢੇ ਆਪ ਹਯ ਪਰ ਗੁਰੂ, ਹਿਤ ਰਿਪੁਨਿ ਬਿਨਾਸ਼ਾ।
ਬਲੀ ਕਾਬਲੀ ਬੇਗ ਭਟ, ਅੁਮਰਾਵ ਮਹਾਨਾ।
ਦੁੰਦ ਜੁਜ਼ਧ ਕੀਨੋ ਮਹਾਂ, ਗਹਿ ਹਾਥ ਕ੍ਰਿਪਾਨਾ ॥੪॥
ਸਤਿਗੁਰ ਖੜਗ ਪ੍ਰਹਾਰਿ ਕੈ, ਰਾਖੋ ਬਿਚ ਖੇਤਾ।
ਲਲਾਬੇਗ ਸਭਿ ਚਮੂੰ ਮੁਖਿ੧, ਆਯੋ ਰਣ ਹੇਤਾ।
ਅਰੋ ਪ੍ਰਥਮ ਜੇਠਾ ਤਹਾਂ, ਬਹੁ ਕਰਿ ਹਜ਼ਥਾਰਾ।
ਘਿਰੋ ਤੁਰਕ ਗਨ ਮਹਿ ਬਲੀ, ਬਹੁਤਿਨਿ ਮਿਲਿ ਮਾਰਾ ॥੫॥
ਪੁਨ ਗੁਰ ਗਮਨੇ ਸਮੁਖ ਤਿਹ, ਸੰਘਰ ਬਡ ਠਾਨਾ।
ਲਲਾਬੇਗ ਅਰੁ ਗੁਰੂ ਕੇ, ਹੋਏ ਹਯ ਹਾਨਾ।
ਸੋ ਭੀ ਲੀਨੋ ਮਾਰਿ ਕਰਿ, ਸਭਿ ਚਮੂੰ ਪ੍ਰਹਾਰੀ।
ਭਈ ਪਰਾਜੈ ਤੁਰਕ ਇਮ, ਗੁਰ ਜੈ ਕਰਿ ਭਾਰੀ ॥੬॥
ਜਾਤੀ ਮਲਕ ਜਿ ਆਦਿ ਭਟ, ਗਨ ਸ਼ਸਤ੍ਰ ਪ੍ਰਹਾਰੇ।
ਸੁਨਿ ਪੈਣਦੇ ਖਾਂ ਕਹਤਿ ਭਾ, ਕਾ ਕਰੋਣ ਅੁਚਾਰੇ।
ਮੈਣ ਹੋਤੋ ਜੇ ਰਣ ਬਿਖੈ, ਬਲ ਕਰਤਿ ਘਨੇਰੇ।
ਗੁਰ ਕੋ ਜਾਨਿ ਨ ਦੇਤਿ ਕਬਿ, ਹਯ ਹਤੋ ਅਗੇਰੇ੨ ॥੭॥


੧ਸਾਰੀ ਸੈਨਾ ਦਾ ਮੁਖੀਆ।
੨ਅਗੇ (ਗਿਆਣ) ਘੋੜਾ ਮਾਰਿਆ ਗਿਆ।

Displaying Page 469 of 473 from Volume 7