Sri Gur Pratap Suraj Granth

Displaying Page 472 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੮੭

੫੨. ।ਮਾਈਦਾਸ ਵੈਸ਼ਨੋ॥
੫੧ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੫੩
ਦੋਹਰਾ: ਅਤਿ ਆਚਾਰੀ੧ ਵੈਸ਼ਨੋ, ਮਾਈ ਦਾਸ ਸੁ ਨਾਮ।
ਭਗਤਿ ਕਰਤਿ ਸ਼੍ਰੀ ਕ੍ਰਿਸ਼ਨ ਕੀ, ਪ੍ਰੇਮ ਸਹਤ ਨਿਸ਼ਕਾਮ ॥੧॥
ਚੌਪਈ: ਸੰਤਨਿ ਕੀ ਸੰਗਤਿ ਨਿਤ ਕਰੇ।
ਕ੍ਰਿਸ਼ਨ ਕ੍ਰਿਸ਼ਨ ਮੁਖਿ ਮਹਿਣ ਜਪੁ ਧਰੇ।
ਮੋਰ ਮੁਕਟ ਪੀਤਾਂਬਰ ਧਾਰੀ੨।
ਇਸੀ ਧਾਨ ਕੇ ਮਨ ਆਧਾਰੀ ॥੨॥
ਨਿਸ ਦਿਨ ਸਿਮਰਹਿ ਅਪਰ ਨ ਕਾਮ।
ਮਨ ਕੀ ਲਿਵ ਚਿਤਵਤਿ ਘਨ ਸ਼ਾਮ।
-ਕਮਲ ਪਜ਼ਤ੍ਰ ਬਿਸਤਰਤਿ ਬਿਲੋਚਨ।
ਕੁੰਡਲ ਗੰਡਸਥਲ੩ ਦੁਖ ਮੋਚਨ ॥੩॥
ਮੰਦ ਮੰਦ ਸੁੰਦਰ ਮੁਸਕਾਵਨਿ।
ਭਗਤਨਿ ਕੇ ਚਿਤ ਚੌਣਪ ਬਧਾਵਨਿ-।
ਐਸੋ ਧਾਨ ਬਿਖੈ ਮਨ ਲਾਗਾ।
ਸਿਮਰਹਿ ਨਾਮ ਸਦਾ ਅਨੁਰਾਗਾ ॥੪॥
ਤਿਨ ਸ਼੍ਰੀ ਅਮਰ ਮਹਾਤਮ ਸੁਨੋ।
ਬਹੁ ਗੁਰ ਸਿਜ਼ਖਨ ਤਿਹ ਸੋਣ ਭਨੋ।
ਚਾਹਤਿ ਦਰਸ਼ਨ ਕੋ ਦਿਨ ਬੀਤੇ।
ਕਬਿ ਕਬਿ ਚਲਨਿ ਠਟਹਿ੪ ਨਿਜ ਚੀਤੇ ॥੫॥
ਸਮੋ ਪਾਇ ਗੁਰ ਕੇ ਪੁਰਿ ਆਯੋ।
ਥਿਰੋ ਪੌਰ ਪਰ ਪੂਛਿ ਪਠਾਯੋ੫।
ਸੁਨਿ ਸ੍ਰੀ ਅਮਰ ਨੇਮ ਨਿਜ ਭਾਖੋ।
ਜੇ ਮਨ ਤੁਵ ਦਰਸ਼ਨ ਅਭਿਲਾਖੋ ॥੬॥
ਕਰਹੁ ਦੇਗ ਤੇ ਭੋਜਨ ਜਾਇ।
ਹੋਹਿ ਤ੍ਰਿਪਤ ਪੁਨ ਹਮ ਢਿਗ ਆਇ।
ਮਾਈ ਦਾਸ ਸੁਨਤਿ, ਸੰਦੇਹ੬।


੧ਕਰਮਕਾਣਡੀ।
੨ਸਿਰ ਤੇ ਮੁਕਟ ਤੇ ਪੀਲੇ ਬਸਤ੍ਰ ਧਾਰਨ ਵਾਲਾ।
੩ਵਾਲੇ ਗਜ਼ਲ੍ਹਾਂ (ਤੇ ਲਟਕ ਰਹੇ)।
੪ਸੰਕਲਪ ਕਰੇ।
੫ਖੜਾ ਹੋ ਕੇ ਦਰਵਾਜੇ ਅਗੇ ਪੁਛ ਭੇਜਿਆ।
੬ਸੰਸੇ ਵਿਚ ਹੋ ਗਿਆ।

Displaying Page 472 of 626 from Volume 1