Sri Gur Pratap Suraj Granth

Displaying Page 478 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੯੧

੫੫. ।ਗੰਗੂ ਨਾਅੂ ਆਦਿ ਸਿਜ਼ਖਾਂ ਪ੍ਰਤਿ ਅੁਪਦੇਸ਼॥
੫੪ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੬
ਦੋਹਰਾ: ਗੰਗੂ ਨਾਅੂ ਸਹਿਗਲਾ, ਰਾਮਾ ਧਰਮਾ ਔਰ।
ਪੰਚਮ ਅੁਜ਼ਦਾ ਜਾਨੀਏ, ਮਿਲਿ ਕੈ ਹੁਇ ਇਕ ਠੌਰ ॥੧॥
ਚੌਪਈ: ਸ੍ਰੀ ਅਰਜਨ ਕੀ ਪਰ ਕਰਿ ਸ਼ਰਨੀ।
ਬੰਦਨ ਕਰਿ ਕੈ ਬਿਨਤੀ ਬਰਨੀ੧।
ਹੁਇ ਕਰਿ ਸਿਜ਼ਖ ਰਹੇ ਗੁਰ ਪਾਸ।
ਇਕ ਦਿਨ ਕਰਤਿ ਭਏ ਅਰਦਾਸ ॥੨॥
ਬੇਦ ਕਤੇਬ ਮੁਨੀ ਅਵਤਾਰ।
ਪੰਡਿਤ ਗਾਨੀ ਭਏ ਹਗ਼ਾਰ।
ਸਭਿਹਿਨਿ ਭਾਖੋ ਬ੍ਰਹਮ ਅਨਤ।
ਖੋਜਿ ਰਹੇ ਨਹਿ ਪਾਯਹੁ ਅੰਤ ॥੩॥
ਬ੍ਰਹਮ ਜੁ ਕਹੈ ਸਜ਼ਚਿਦਾ ਨਦ।
ਸ਼੍ਰੀ ਨਾਨਕ ਸੋ ਰੂਪ ਮੁਕੰਦ।
ਬ੍ਰਹਮ ਅਵਤਾਰ ਕਹੈ ਬਜ਼ਖਾਤ੨।
ਜਾਨੈ ਪਰੇ ਸਭਿਨਿ ਸਾਖਾਤ੩ ॥੪॥
ਸੋ ਤੌ ਅੰਤ ਜਾਨਤੇ ਹੋਇ੪।
ਅਪਨੋ ਅੰਤ ਲਖੈ ਸਭਿ ਕੋਇ।
ਸ਼੍ਰੀ ਅਰਜਨ ਸੁਨਿ ਸੰਸੈ ਐਸੇ।
ਅੁਜ਼ਤਰ ਦਿਯੋ ਤਿਨੋ ਕਹੁ ਤੈਸੇ ॥੫॥
ਆਦਿ ਅੰਤ ਬ੍ਰਹਮ ਕੀ ਜੇ ਹੋਇ।
ਸ਼੍ਰੀ ਨਾਨਕ ਜੀ ਅੁਚਰਤਿ ਸੋਇ।
ਜਿਸ ਕੇ ਕਬਹੂੰ ਆਦਿ ਨ ਅੰਤ।
ਕਹਿਬੋ ਤਿਸ ਕੋ ਬਨਹਿ ਬਿਅੰਤ ॥੬॥
ਜੈਸੇ ਬੇਦ ਨਰਾਇਨ ਸਾਸ।
ਬਰਨਨ ਕਰੋ ਬ੍ਰਹਮ ਕੁਛ ਤਾਸ੫।
ਮਧੁਸੂਦਨ੬ ਸੋ ਬ੍ਰਹਮ ਸਰੂਪ।


੧ਕਹੀ।
੨ਪ੍ਰਗਟ।
੩ਪ੍ਰਗਟ।
੪ਭਾਵ ਗੁਰੂ ਨਾਨਕ ਜੀ ਤਾਂ ਇਸ ਬ੍ਰਹਮ ਦਾ ਅੰਤ ਜਾਣਦੇ ਹੋਸਂ।
੫(ਵੇਦਾਂ ਨੇ) ਕੁਛਕ ਤਿਸ ਬ੍ਰਹਮ ਲ਼ ਵਰਣਨ ਕੀਤਾ ਹੈ।
੬ਵਿਸ਼ਲ਼।

Displaying Page 478 of 591 from Volume 3