Sri Gur Pratap Suraj Granth

Displaying Page 48 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੬੧

੮. ।ਗੁਰੂ ਜੀ ਦਾ ਪ੍ਰਗਟਨਾ॥
੭ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੯
ਦੋਹਰਾ: ਮਜ਼ਖਨ ਧੀਰਜ ਧਰਿ ਰਿਦੈ,
ਹਾਥ ਬੰਦਿ ਕਰਿ ਦੋਇ।
ਨਮਸਕਾਰ ਕਰਿ ਪੁਨਹੁ ਪੁਨ,
ਪਿਖਿ ਪਿਖਿ ਹਰਖਤਿ ਸੋਇ ॥੧॥
ਚੌਪਈ: ਹੇ ਸਤਿਗੁਰੁ ਪੂਰਨ! ਕਰਿ ਦਯਾ।
ਸਾਗਰ ਪਤਾ ਜੁ ਰਾਵਰ ਦਯਾ।
ਨਮੋ ਜਨਮ ਹੋਵਤਿ ਭਾ ਮੋਰਾ।
ਕਰੋ ਨਿਵਾਰਨਿ ਸੰਕਟ ਘੋਰਾ ॥੨॥
ਸਕਲ ਜਗਤ ਪੂਰਨ ਧਨ ਧਾਨ੧।
ਸਭਿ ਕੇ ਭਰਤਾ ਆਪ ਮਹਾਂਨ।
ਦੇ ਅਹਾਰ ਸਭਿ ਕੋ ਪ੍ਰਤਿਪਾਰਹੁ।
ਕੋਟ ਅਨਤ ਸੁ ਜੀਵ ਸੰਭਾਰਹੁ ॥੩॥
ਮੁਝ ਤੇ ਧਨ ਨ ਚਹੋ ਹੇ ਨਾਥ!
ਕਰੋ ਜਿਆਵਨਿ ਇਸ ਮਿਸ ਸਾਥ੨।
ਸਭਿ ਤੇ ਬਡੇ ਭਾਗ ਹੈਣ ਮੇਰੇ।
ਪੂਰ ਮਨੋਰਥ ਦਰਸ਼ਨ ਹੇਰੇ ॥੪॥
ਦੁਸ਼ਕਰ੩ ਸਾਧਨ ਸਾਧਤਿ ਜੈਸੇ।
ਫਲ ਪ੍ਰਾਪਤਿ, ਮੇਰੀ ਗਤਿ ਤੈਸੇ।
ਬਡੇ ਪ੍ਰਵਾਹ ਬਿਖੈ ਬਹੁ ਬਹੋ।
ਚਹੁਦਿਸ਼ਿ ਤੇ ਅਲਬ ਨਹਿ ਲਹੋ੪ ॥੫॥
ਤਿਸ ਕੋ ਨੌਕਾ ਪ੍ਰਾਪਤਿ ਹੋਇ।
ਮੈਣ ਅਪਨੀ ਗਤਿ ਜਾਨੌਣ ਸੋਇ।
ਜਿਮ ਸ਼ਜ਼ਤ੍ਰ ਕੇ ਬਸਿ ਕੋ ਪਰੋ।
ਛੁਟਹਿ ਰਾਜ ਲੇ, ਤਿਮ ਦੁਖ ਹਰੋ ॥੬॥
ਜਥਾ ਜੀਵ ਕੋ ਗਹਿ ਲੇ ਜਾਹੀ।
ਜਮ ਕਿੰਕਰ ਤਾੜਹਿ ਦੁਖ ਮਾਂਹੀ।
ਪਾਯੋ ਚਹੈ ਨਰਕ ਮਹਿ ਸੋਇ।

੧ਸਾਰੇ ਜਗਤ ਲ਼ ਧਨ ਤੇ ਅੰਨ ਨਾਲ ਪੂਰਨ (ਕਰਨਹਾਰ ਹੋ)।
੨ਆਪ ਨੇ ਮੈਥੋਣ ਧਨ ਨਹੀਣ ਮੰਗਿਆ, ਇਸ ਬਹਾਨੇ ਮੈਲ਼ ਜਿਵਾਲ ਲਿਆ ਹੈ।
੩ਕਠਨ।
੪ਜਿਸਲ਼ ਆਸਰਾ ਨਾ ਮਿਲਿਆ ਹੋਵੇ।

Displaying Page 48 of 437 from Volume 11