Sri Gur Pratap Suraj Granth

Displaying Page 488 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੦੧

੫੬. ।ਮੂਲਾ ਸੁਜਾ ਆਦਿ ਸਿਜ਼ਖਾਂ ਪ੍ਰਤਿ ਅੁਪਦੇਸ਼॥
੫੫ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫੭
ਦੋਹਰਾ: ਮੂਲਾ੧, ਸੂਜਾ੧, ਧਾਵਂੇ੨, ਚੰਦੂ੧, ਚੌਝੜ੨ ਆਸ।
ਰਾਮਦਾਸ੧ ਭੰਡਾਰੀਆ੨, ਬਾਲਾ੧, ਸਾਂਈਦਾਸ੧ ॥੧॥
ਚੌਪਈ: ਖਸ਼ਟ ਮਿਲੇ ਸ਼੍ਰੀ ਅਰਜਨ ਪਾਸ।
ਪਗ ਬੰਦਨ ਕੀਨੀ ਅਰਦਾਸ।
ਗੁਰੂ ਗਰੀਬ ਨਿਵਾਜ ਜਿ ਪ੍ਰਾਨੀ।
ਕਰਮ ਕਰਤਿ ਦੈ ਬਿਧਿ ਸਭਿ ਜਾਨੀ੩ ॥੨॥
ਧਰਮ ਰਾਇ ਕੇ ਢਿਗ ਸਭਿ ਕੋਇ।
ਪਾਪ ਪੁੰਨ ਕੋ ਲੇਖਾ ਹੋਇ।
ਫਲ ਦੁਨਹਨਿ ਕੇ ਨਾਰੇ ਨਾਰੇ?
ਕਿਧੌਣ ਸ਼ੇਖ ਰਹਿ ਦੇ ਫਲ ਵਾਰੇ੪? ॥੩॥
ਸ਼੍ਰੀ ਅਰਜਨ ਸੁਨਿ ਬਾਕ ਬਖਾਨੇ।
ਚਾਰ ਪ੍ਰਕਾਰਨਿ ਕੇ ਸਿਖ ਜਾਨੇ।
ਇਕ ਸਹਿਕਾਮ ਕਰਮ ਕੇ ਕਰਤਾ।
ਬਿਯ ਨਿਸ਼ਕਾਮ ਕਰਮ ਕੋ ਧਰਤਾ ॥੪॥
ਕਰਿ ਅੁਪਾਸਨਾ ਤ੍ਰਿਤੀ ਪਛਾਨੋ।
ਚਤੁਰਥ ਬ੍ਰਹਮ ਗਾਨੀ ਸਿਖ ਜਾਨੋ।
ਤੁਮ ਚਾਰਨਿ ਮੈਣ ਬੂਝਹੁ ਕੌਨ੫।
ਕਰਹਿ ਸੁਨਾਵਨਿ ਜਸ ਗਤਿ ਤੌਨ੬ ॥੫॥
ਸੁਨਿ ਸਿਜ਼ਖਨਿ ਭਾਖੋ ਜੇ ਚਾਰਹੁ੭।
ਜਿਮ ਬ੍ਰਿਤਾਂਤ ਹੁਇ ਤਥਾ ਅੁਚਾਰਹੁ।
ਗੁਰੂ ਕਹਨਿ ਲਾਗੇ ਤਿਸ ਕਾਲ।
ਜਿਮ ਇਕ ਹੋਤਿ ਮਹਾਂ ਮਹਿਪਾਲ ॥੬॥


੧ਨਾਮ ਹਨ।
੨ਜਾਤ ਸੀ।
੩ਭਾਵ ਸਕਾਮ ਤੇ ਨਿਸ਼ਕਾਮ ਜਾਣਦੇ ਹਨ।
੪ਕਟੌਤੀ ਕਰਕੇ ਬਾਕੀ ਰਹੇ (ਪਾਪ ਯਾ ਪੁੰਨ) ਫਲ (ਦੇਣਦੇ ਹਨ ਕਿ ਨਹੀਣ) ਡਪੰਜਾਬੀ = ਵਿਆੜਨਾ =
ਲੀਤੀਆਣ ਰਕਮਾਂ ਲ਼ ਦਿਜ਼ਤੀਆਣ ਕਰਮਾਂ ਜਾ ਵਸਤਾਂ ਦੇ ਮੁਲ ਨਾਲ ਗਿਂ ਗਠਕੇ ਲੇਖਾ ਚੁਕਾਅੁਣਾ ਭਾਵ ਇਹ ਹੈ
ਕਿ ਪਾਪ ਦੇ ਦੁਖ ਤੇ ਪੁੰਨਾਂ ਦੇ ਸੁਖ ਅਜ਼ਡ ਅਜ਼ਡ ਮਿਲਨਗੇ ਕਿ ਪਾਪ ਵਾ ਪੁੰਨ ਆਪੋ ਵਿਚ ਕਾਟ ਹੋਕੇ ਬਾਕੀ ਜੋ
ਰਹੂ ਅੁਸਦਾ ਫਲ ਮਿਲੇਗਾ। ਦੇਖੋ ਅੰਕ ੧੬ ਇਸੇ ਅੰਸੂ ਦਾ।
੫ਪੁਜ਼ਛਦੇ ਹੋ ਕਿਸ ਲ਼।
੬ਜੈਸੇ ਤਿਨ੍ਹਾਂ ਦੀ ਦਸ਼ਾ ਹੁੰਦੀ ਹੈ।
੭ਜੋ ਚਾਰੇ ਹਨ (ਤਿਨ੍ਹਾਂ ਦਾ)।

Displaying Page 488 of 591 from Volume 3