Sri Gur Pratap Suraj Granth

Displaying Page 494 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੫੦੭

੬੬. ।ਬੰਦੀ ਛੋੜ ਜੀ ਦਿਜ਼ਲੀ ਆਏ॥
੬੫ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>
ਦੋਹਰਾ: ਰਿਦੇ ਬਿਚਾਰਤਿ ਸਮੁਤਿ ਤੇ,
ਜਹਾਂਗੀਰ ਪਤਿਸ਼ਾਹੁ।
-ਲੇ ਨਿਕਸਹਿ ਗੁਰੁ ਨ੍ਰਿਪ ਕਿਤਿਕ,
ਰਹੈਣ ਅਪਰ ਗਢ ਮਾਂਹੁ- ॥੧॥
ਚੌਪਈ: ਚਿਤਵਤਿ ਜਤਨ ਸ਼ਾਹੁ ਮਨ ਮਾਂਹੂ।
-ਹੁਇ ਆਗਵਨਿ ਗੁਰੂ ਮਮ ਪਾਹੂ।
ਦਰਸੌਣ ਤ੍ਰਾਸ ਨਿਸੰਸੈ ਨਾਸੌਣ।
ਨਿਸਾ ਬਿਖੈ ਸੁਖ ਪਾਇ ਹੁਲਾਸੌਣ- ॥੨॥
ਕਿਤਿਕ ਕਾਲ ਮਹਿ ਜੁਗਤਿ ਬਖਾਨੀ।
ਸੁਨਹੁ ਵਗ਼ੀਰ ਖਾਨ! ਹਿਤ ਠਾਨੀ।
ਕਰਹੁ ਬੰਦਗੀ ਗੁਰੂ ਅਗਾਰੀ।
-ਦਿਹੁ ਦਰਸ਼ਨ ਕੋ ਕਰੁਨਾ ਧਾਰੀ ॥੩॥
ਜੇਤਿਕ ਤੁਮਰੇ ਦਾਮਨ ਸਾਥ।
ਗਹਿਨਿ ਕਰਹਿ, ਆਨਹੁ ਨਰ ਨਾਥ।
ਤਿਨ ਪਰ ਸਫਲਹਿ ਕ੍ਰਿਪਾ ਤੁਮਾਰੀ।
ਪ੍ਰਾਨ ਦਾਨ ਦੀਨਸਿ ਅੁਪਕਾਰੀ- ॥੪॥
ਗੁਰੁ ਪ੍ਰਸੰਨ ਹੁਇ ਕਰਿ ਚਲਿ ਆਇ।
ਕਹੋ ਤਥਾ ਸੁਭਿ ਮਤਿ ਅੁਪਜਾਇ।
ਪਹੁਚਹੁ ਜਾਇ, ਨਹੀਣ ਬਿਦਤਾਵਹੁ।
ਕੁਛ ਨ੍ਰਿਪ ਸੰਗ ਗੁਰੂ ਨਿਕਸਾਵਹੁ ॥੫॥
ਤੁਰਤ ਚਢਾਇ ਇਹਾਂ ਲੈ ਆਵਹੁ।
ਸਨਮਾਨਤਿ ਆਨਦ ਅੁਪਜਾਵਹੁ।
ਸੁਨਿ ਵਗ਼ੀਰ ਖਾਂ ਕਰੀ ਸਲਾਮ।
ਚਢਿ ਕਰਿ ਚਲੋ ਤੁਰੰਗ ਅਭਿਰਾਮ ॥੬॥
ਤੂਰਨ ਗਮਨੋ ਪਹੁਚੋ ਜਾਈ।
ਅੁਤਰੋ ਵਹਿਰ ਦੁਰਗ ਅਗਵਾਈ।
ਜਲ ਸੋਣ, ਕਰ ਪਦ ਬਦਨ ਪਖਾਰੇ।
ਭਯੋ ਪੁਨੀਤ ਸੁ ਬਸਤ੍ਰ ਸੁਧਾਰੇ ॥੭॥
ਗਯੋ ਨਮ੍ਰਿ ਹੁਇ ਗੁਰ ਅਗਵਾਈ।
ਕਰ ਜੋਰਤਿ ਪਗ ਪਰਸੇ ਜਾਈ।

Displaying Page 494 of 501 from Volume 4