Sri Gur Pratap Suraj Granth

Displaying Page 510 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੨੫

ਸਰਬਗ ਆਪ ਸਦਾ ਗੁਨਖਾਨੀ ॥੩੪॥
ਕਿਹ ਸੋਣ ਨਹੀਣ ਸਨੇਹ ਤੁਮਾਰਾ।
ਕੇਵਲ ਸੇਵਕ ਬਸਿ ਅਨੁਸਾਰਾ।
ਸ਼੍ਰੀ ਨਾਨਕ ਤਜਿ ਸੁਤ੧ ਗੁਨਖਾਨੀ।
ਦਾਸ ਬਿਠਾਯਹੁ ਅਪਨਿ ਸਥਾਨੀ ॥੩੫॥
ਤਿਮਿ ਸ਼੍ਰੀ ਅੰਗਦ ਬਸਿ ਹੈ ਸੇਵਾ।
ਤੁਮਹਿ ਬਿਠਾਯਹੁ ਜਗ ਗੁਰਦੇਵਾ!
ਨਿਜ ਅਨੁਸਾਰਿ ਪੁਜ਼ਤ੍ਰ ਨਹਿਣ ਜਾਨੇ।
ਅਜਰ ਜਰਨ ਗੁਨ ਹੀਨ ਪਛਾਨੇ ॥੩੬॥
ਤਿਮਿ ਸੁਭਾਵ ਰਾਵਰ ਕੋ ਜਾਨੋ।
ਦਾਸਨ ਕੇ ਬਸਿ ਇਹੁ ਪ੍ਰਨ ਠਾਨੋ।
ਸਾਕ ਆਪ ਕੇ ਦੋਨਹੁ ਜੇਈ।
ਸੇਵਕ ਭੀ ਬਿਸਾਲ ਹੈਣ ਤੇਈ ॥੩੭॥
ਦੋਨਹੁ ਸੇਵਾ ਕਰਹਿਣ ਬਿਸਾਲਾ।
ਘਾਲਹਿਣ ਘਾਲ ਜਾਲ੨ ਸਭਿ ਕਾਲਾ।
ਗੁਰ ਸੰਗਤਿ ਕੀ ਸੇਵਾ ਠਾਨਹਿਣ।
ਬਾਪੀ ਕਾਰ ਕਰਤਿ ਹਿਤ ਮਾਨਹਿਣ ॥੩੮॥
ਸਭਿ ਬਿਧਿ ਸੋਣ ਸਮਾਨ ਹੈਣ ਤੁਮ ਕੋ।
ਤਅੂ ਹੋਤਿ ਸੰਸੈ ਸਭਿ ਹਮ ਕੋ।
ਸਤਿਗੁਰ ਪੂਰਨ ਸਰਬ ਸਮਾਨ।
ਏਕ ਦ੍ਰਿਸ਼ਟਿ ਸਭਿ ਪਰ ਬ੍ਰਹਮ ਗਾਨ ॥੩੯॥
ਬਾਦਹਿਣ ਆਪਸ ਮਹਿਣ ਹਮ ਐਸੇ।
ਦੋਨੋ ਦੀਖਤਿ ਹੈਣ ਇਕ ਜੈਸੇ।
ਕ੍ਰਿਪਾ ਦ੍ਰਿਸ਼ਟਿ ਤੁਮ ਧਾਰਨ ਕਰੋ।
ਇਕ ਸਮ ਦੋਨਹੁ ਸੋਣ ਹਿਤ ਧਰੋ ॥੪੦॥
ਤਅੂ ਦੇਖੀਯਤਿ ਕਬਿ ਕਬਿ ਐਸੇ।
ਰਾਮਦਾਸ ਪਰ ਹੁਇ ਬਹੁ ਜੈਸੇ।
ਸੋ ਭੀ ਸੇਵਾ ਕਰਹਿ ਘਨੇਰੀ।
ਨਿਸ ਦਿਨ ਲਗੋ ਰਹਤਿ ਬਿਨ ਬੇਰੀ ॥੪੧॥
ਹੋਵਹਿ ਇਨ ਮਹਿਣ ਕਵਨ ਬਿਸਾਲਾ।


੧ਸ਼੍ਰੀ ਨਾਨਕ ਜੀ ਨੇ ਸੁਪੁਜ਼ਤ੍ਰ ਤਜਕੇ।
੨ਕਮਾਅੁਣਦੇ ਹਨ ਬਹੁਤੀ ਕਮਾਈ।

Displaying Page 510 of 626 from Volume 1