Sri Gur Pratap Suraj Granth

Displaying Page 521 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੩੪

੬੧. ।ਧੁਜ਼ਟੇ ਜੋਧਾ ਆਦਿ ਸਿਜ਼ਖਾਂ ਪ੍ਰਤੀ ਅੁਪਦੇਸ਼॥
੬੦ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੬੨
ਦੋਹਰਾ: ਧੁਜ਼ਟੇ ਜੋਧਾ ਜਾਮ* ਦੈ ਸ਼੍ਰੀ ਅਰਜਨ ਢਿਗ ਆਇ।
ਕਰਿ ਬੰਦਨ ਬੈਠੇ ਤਬੈ ਬੂਝੇ ਸਹਿਜ ਸੁਭਾਇ ॥੧॥
ਚੌਪਈ: ਸ਼੍ਰੀ ਗੁਰ! ਇਮ ਹੈ ਹੁਕਮ ਤੁਮਾਰੋ।
-ਮਨ ਇਕਾਗ੍ਰ ਕਰਿ ਭਜਨ ਸੁਧਾਰੋ-।
ਕਰਿ ਹਾਰੇ ਹਮ ਅਨਿਕ ਅੁਪਾਇ।
ਨਹੀਣ ਇਕਾਗਰਤਾ ਮਨ ਪਾਇ ॥੨॥
ਸੁਨਿ ਸਤਿਗੁਰ ਕਹਿ ਅੁਜ਼ਤਰ ਤਿਨ ਕੋ।
ਪ੍ਰਥਮ ਨ ਲਖਹੁ੧ ਸੁਭਾਵ ਜਿ ਮਨ ਕੋ।
ਲਗੇ ਪਛਾਨਨਿ ਅਬਿ ਗਤਿ ਅੰਤਰਿ੨।
ਇਸੀ ਜਤਨ ਮਹਿ ਰਹੋ ਨਿਰੰਤਰ ॥੩॥
ਨਿਕਸਹਿ ਮਨ ਪੁਨ ਜੋਰਹੁ੩ ਆਨਿ।
ਪੁਨ ਪੁਨ ਰੋਕਹੁ ਬਨਿ ਸਵਧਾਨ।
ਸਹਿਜ ਸੁਭਾਇਕ ਥਿਰਤਾ ਹੋਇ।
ਪਾਵਹੁ ਸ਼੍ਰੇਯ ਕਸ਼ਟ ਗਨ ਖੋਇ ॥੪॥
ਸੁਨਿ ਅੁਪਦੇਸ਼ ਜਤਨ ਤਿਮ ਠਾਨਾ।
ਸੋ ਪ੍ਰਾਪਤਿ ਹੋਏ ਕਜ਼ਲਾਨਾ।
ਮੰ ਕੇ ਸੰਗ ਪਿਰਾਣਾ ਆਯੋ।
ਸਤਿਗੁਰ ਆਗੇ ਸੀਸ ਨਿਵਾਯੋ ॥੫॥
ਦਿਹੁ ਅੁਪਦੇਸ਼ ਹੋਹਿ ਕਲਾਨੇ।
ਸ਼੍ਰੀ ਮੁਖ ਤੇ ਸ਼ੁਭ ਵਾਕ ਬਖਾਨੇ।
ਸਰਵਰ ਕੇ ਮੁਰੀਦ ਤੁਮ ਦੋਅੂ।
ਸਿਜ਼ਖੀ ਕਠਨ ਕਮਾਇ ਨ ਸੋਅੂ੪ ॥੬॥
ਕਹਨਿ ਲਗੇ ਤੁਮ ਦਰਸ਼ਨ ਭਯੋ।
ਤਬਿ ਤੇ ਹਮਰੋ ਮਨ ਫਿਰਿ ਗਯੋ।
ਹਿੰਦੁ ਜਨਮ ਹਮ ਤੁਰਕ ਮਨਾਵੈਣ।
ਗਯੋ ਧਰਮ ਪਰਲੋਕ ਗਵਾਵੈਣ ॥੭॥


*ਪਾ:-ਸੂਦ। ੧੧ ਵੀਣ ਵਾਰ ਵਿਚ ਜੋਧਾ ਤੇ ਜਾਮੂ ਧੁਜ਼ਟੇ ਲਿਖਿਆ ਹੈ।
੧ਨਹੀਣ ਸੀ ਜਾਣਦੇ।
੨(ਅੰਦਰ =) ਦਿਲ ਦੀ ਹਾਲਤ।
੩ਜੋੜੋ (ਨਾਮ ਵਿਚ)।
੪ਕਮਾ ਨਹੀਣ ਹੋਣੀ।

Displaying Page 521 of 591 from Volume 3