Sri Gur Pratap Suraj Granth

Displaying Page 53 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੬੮

ਕਿਮ ਗੁਰ ਨਿਕਟਿ ਰਹੇ ਸੁਖ ਪਾਇ।
ਭੇ ਗੁਰਬਖਸ਼ ਸਿੰਘ++ ਕਿਸ ਭਾਇ।
ਕਹਹੁ ਚਰਿਜ਼ਤ੍ਰ ਪ੍ਰਿਥਮ ਇਨ ਕੇਰਾ।
ਪੁਨ ਅੁਚਰਹੁ ਇਤਿਹਾਸ ਬਡੇਰਾ ॥੩੨॥
ਕਵਿ ਇਮ ਸੁਨਿ ਸ਼੍ਰੋਤਨਿ ਤੇ ਬਾਨੀ।
ਰਾਮਕੁਇਰ ਕੀ ਕਥਾ ਬਖਾਨੀ।
ਕੁਛਕ ਚਰਿਜ਼ਤ੍ਰ ਕਹੌਣ ਤਿਨ ਕੇਰਾ।
ਪਠਤਿ ਸੁਨਤਿ ਸੁਖ ਦੇਤਿ ਘਨੇਰਾ ॥੩੩॥
ਮਨ ਵਾਣਛਤਿ ਫਲ ਪ੍ਰਾਪਤਿ ਹੋਵੈ।
ਸੰਚਤਿ ਪਾਪ੧ ਸਭਿਨਿ ਕੋ ਖੋਵੈ।
ਬਿਮਲ੨ ਮਤੀ ਹੁਇ ਲਹਿ ਸੁਖਧਾਮ।
ਲਿਵ ਲਾਗੇ ਸਿਮਰਨ ਸਤਿਨਾਮ ॥੩੪॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ ਪ੍ਰਥਮ ਰਾਸੇ ਇਤਿਹਾਸ ਕਥਨ ਪ੍ਰਸੰਗ
ਬਰਨਨ ਨਾਮ ਦੁਤਿਯੋ ਅੰਸੂ ॥੨॥


੧ਇਕਜ਼ਠੇ ਹੋਏ ਹੋਏ ਪਾਪ।
੨ਅੁਜ਼ਜਲ।

Displaying Page 53 of 626 from Volume 1