Sri Gur Pratap Suraj Granth

Displaying Page 536 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੪੯

੬੩. ।ਰਾਮਾ ਝੰਝੀ ਆਦਿ ਸਿਜ਼ਖਾਂ ਪ੍ਰਤੀ ਅੁਪਦੇਸ਼॥
੬੨ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੬੪
ਦੋਹਰਾ: ਇਕ ਰਾਮਾ ਝੰਝੀ੧ ਹੁਤੋ, ਹੇਮੂ ਸੁਇਨੀ੨* ਦੋਇ।
ਜਜ਼ਟੂ ਭੰਡਾਰੀ੩ ਤ੍ਰਿਤੀ, ਸ਼ਾਹਦਰੇ ਰਹਿ ਸੋਇ ॥੧॥
ਚੌਪਈ: ਸ਼੍ਰੀ ਅਰਜਨ ਕੀ ਸ਼ਰਨੀ ਆਏ।
ਪਦ ਅਰਬਿੰਦਨਿ ਸੀਸ ਨਿਵਾਏ।
ਪ੍ਰਸ਼ਨ ਕਰੋ ਹਮ ਸੁਨਤਿ ਹਮੇਸ਼।
ਕਿਰਤਨ ਕਥਾ ਰੁਚਿਰ ਅੁਪਦੇਸ਼ ॥੨॥
ਅੁਰ ਮਹਿ ਨਹਿ ਠਹਿਰਹਿ ਠਹਿਰਾਏ।
ਕਿਮ ਕਜ਼ਲਾਨ ਅੰਤ ਕੋ ਪਾਏਣ।
ਸ਼੍ਰੀ ਮੁਖ ਤੇ ਸ਼ੁਭ ਬਾਕ ਬਖਾਨਾ।
ਪੂਰਬ ਸੁਨਹਿ ਪ੍ਰੇਮ ਕਰਿ ਕਾਨਾ੩ ॥੩॥
ਕਰਹਿ ਮਨਨ੪, ਨਿਧਾਸਨ੫ ਫੇਰ।
ਤੀਨੋ ਜਬਿ ਇਕਜ਼ਤ੍ਰ ਇਨ ਹੇਰਿ।
ਤਬਿ ਠਹਿਰਹਿ ਸਿਖ ਕੇ ਅੁਰ ਮਾਂਹਿ।
ਰਹੈ ਬਿਚਾਰਤਿ ਬਿਸਰਹਿ ਨਾਂਹਿ ॥੪॥
ਸ਼੍ਰਵਨ ਕਰਨਿ ਹੈ ਦੋਇ ਪ੍ਰਕਾਰ।
ਸੁਨਹਿ ਸਥਿਤ੬ ਸਤਿਸੰਗ ਮਝਾਰ।
ਮਨ ਦਹਿਦਿਸ਼ਿ ਮਹਿ ਦੌਰਤਿ ਫਿਰੈ।
ਕਹਾਂ ਕਹਹਿ ਕੁਛ ਰਿਦੈ ਨ ਧਰੈ ॥੫॥
ਤਨਕ ਪੁੰਨ ਇਸ ਸ਼੍ਰਵਨ ਬਖਾਨਿ।
ਜਾਨਹੁ ਭੂਤਨ ਅਗਨਿ ਸਮਾਨ੭।
ਪਾਪ ਦਗਧ ਨਹਿ ਇਸ ਤੇ ਹੋਇ।
ਇਕ ਮਨ ਹੋਇ ਸੁਨਹਿ ਸਿਖ ਜੋਇ ॥੬॥
ਸੋ ਚੁਜ਼ਲ੍ਹੇ ਕੀ ਅਗਨਿ ਬਿਚਾਰ।
ਸਭਿ ਕਾਰਜ ਕੋ ਦੇਤਿ ਸਵਾਰ।

੧ਨਹੀਣ ਹੁੰਦਾ (ਅਸਰ)।
੨ਜਾਤ।
*ਪਾ:-ਸੋਈ।
੩ਭਾਵ ਸ਼੍ਰਵਨ ਕਰੇ।
੪ਮੰਨਂਾਂ।
੫ਹੋਰ ਬ੍ਰਿਤੀਆਣ ਤਿਆਗ ਕੇ ਅੁਸ ਦਾ ਰੂਪ ਹੋ ਜਾਣਾ। ਬਾਬ ਬਾਰ ਸਿਮਰਣ।
੬ਬੈਠਕੇ।
੭ਭੂਤਾਂ ਦੀ ਅਗਨੀ ਸਮਾਨ (ਇਸਦਾ ਫਲ) ਜਾਣੋ।

Displaying Page 536 of 591 from Volume 3