Sri Gur Pratap Suraj Granth

Displaying Page 54 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੬੭

੬. ।ਕਰਮੋ ਤੇ ਪ੍ਰਿਥੀਏ ਦੀ ਸਲਾਹ। ਦਾਈ ਲਭਣੀ॥
੫ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੭
ਦੋਹਰਾ: ਨਿਕਟ ਨਿਕਟ ਜੇ ਗ੍ਰਾਮ ਹੈਣ,
ਸਭਿਨਿ ਸੁਨੀ ਸੁਧਿ ਕਾਨ।
ਮੰਗਤ ਗਨ ਸੰਗਤ੧ ਤਬਹਿ,
ਦੇਤਿ ਬਧਾਈ ਆਨਿ ॥੧॥
ਸੈਯਾ ਛੰਦ: ਨਾਚਹਿ ਹੀਜ੨ ਗਾਇ ਸੁਖ ਰਾਚਹਿ,
ਜਾਚਹਿ ਧਨ, ਮਾਚਹਿ ਨਿਜ ਖੇਲ੩।
ਢੋਲਕ, ਟਲਕਾ੪ ਘੁੰਘਰੂ, ਤਾਲੀ
ਤਾਲ੫ ਮਿਲਾਇ, ਭਵਾਲੀ ਮੇਲਿ੬।
ਹਾਥਨਿ ਭਾਵਅੁ ਸਾਰਤਿ ਸ਼ਾਰਤਿ੭
ਵਾਰਤਿ ਵਥੁ, ਡਾਰਤਿ ਬਹੁ ਬੇਲ੮।
ਬੈਠਤਿ ਕਬਹੁ ਅਮੈਠਤਿ ਅੰਗਨ੯,
ਭੌਹ ਅਮੈਠਤਿ੧੦, ਪੈਠਤਿ ਪੇਲ੧੧ ॥੨॥
ਹੋਤਿ ਪ੍ਰਸੰਨ ਹੇਰਿ ਗੁਰ ਅਰਜਨ
ਮਨਬਾਣਛਤਿ ਧਨ ਪਾਇ ਸੁ ਜਾਇ।
ਇਜ਼ਤਾਦਿਕ ਅੁਤਸਵ ਅਤਿ ਬਰਧਤਿ
ਸੇਵਕ ਸਿਜ਼ਖ ਰਹੇ ਹਰਖਾਇ।
ਜਿਤਿ ਕਿਤਿ ਪੂਰਨ ਮੋਦ ਮਹਾਂ ਚਿਤ
ਗਾਇ ਸ਼ਬਦ ਪਦ ਗੁਰੂ ਮਨਾਇ।
ਬਹੁ ਨਰ ਨਾਰਿ ਸ਼ਿੰਗਾਰ ਧਾਰਿ ਕਰਿ
ਮਿਲੇ ਵਡਾਲੀ ਮਹਿ ਸਮੁਦਾਇ ॥੩॥
ਗ੍ਰਾਮ ਅਲਪ ਅੁਤਸਵ ਅਤਿ ਬਰਧੋ

੧ਮੰਗਤੇ ਸਾਰੇ (ਤੇ) ਸੰਗਤ।
੨ਖੁਸਰੇ।
੩ਮਦੌਣਦੇ ਹਨ ਅਪਣੇ ਖੇਲ।
੪ਟਜ਼ਲੀਆਣ।
੫ਹਜ਼ਥਾਂ ਦੀ ਤਾਲੀ।
੬ਭੁਵਾਟੜੀ ਲੈਕੇ।
੭ਅੁਜ਼ਚੇ ਕਰਕੇ ਇਸ਼ਾਰੇ ਕਰਦੇ ਹਨ ।ਫਾ: ਇਸ਼ਾਰਤ॥
੮ਵੇਲਾਂ ਪਾਅੁਣਦੇ ਹਨ।
੯ਅਕੜਅੁਣਦੇ ਹਨ ਅੰਗ।
੧੦ਭਰਵਜ਼ਟੇ ਚਾੜ੍ਹਦੇ ਹਨ।
੧੧ਧਜ਼ਕਾ ਮਾਰਕੇ (ਅੁਸ ਲ਼ ਪਰੇ ਕਰ ਅੁਸਦੀ ਥਾਂ ਆਪ) ਮਜ਼ਲ ਲੈਣਦੇ ਹਨ। (ਅ) (ਇਕਨਾਂ ਲ਼) ਹਟਾ ਕੇ ਪ੍ਰਵੇਸ਼
ਕਰਦੇ ਹਨ (ਬਹੁਤਿਆਣ ਵਿਚ)

Displaying Page 54 of 591 from Volume 3