Sri Gur Pratap Suraj Granth

Displaying Page 560 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੫੭੫

ਅਬ ਰਾਵਰਿ ਕੀ ਸ਼ਰਨੀ ਆਯੋ।
ਸੰਤ ਪ੍ਰਸੰਨ ਸਦਾ ਅੁਪਕਾਰੀ।
ਕਰਹਿਣ ਬੁਰੇ ਕੋ ਭਲਾ ਬਿਚਾਰੀ ॥੬੫॥
ਸੁਨਿ ਪ੍ਰਭੁ ਨੇ ਕਰੁਨਾ ਕਰਿ ਰਾਖੋ।
ਇਸ ਤੇ ਬੰਸ ਬ੍ਰਿਧੈ ਤਬਿ ਭਾਖੋ।
ਭਈ ਪ੍ਰਸੰਨ ਸੁ ਗ੍ਰਿਹ ਕੋ ਗਈ।
ਕਰੀ ਅਵਜ਼ਗਾ ਸੋ ਬਖਸ਼ਈ ॥੬੬॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਿਥਮ ਰਾਸੇ ਗੋਣਦੇ ਸੁਤ ਪ੍ਰਸੰਗ ਬਰਨਨ
ਨਾਮ ਏਕ ਸ਼ਸ਼ਟੀ ਅੰਸੂ ॥੬੧॥
ਵਿਸ਼ੇਸ਼ ਟੂਕ: ਸ਼੍ਰੀ ਲਹਿਂਾ ਜੀ ਜਦ ਦੇਵੀ ਦਰਸ਼ਨਾਂ ਲ਼ ਜਾਣਦੇ ਹੋਏ ਸ਼੍ਰੀ ਗੁਰੂ ਨਾਨਕ ਦੇਵ ਜੀ
ਦੇ ਚਰਨਾਂ ਵਿਚ ਹਾਗ਼ਰ ਹੋਏ ਤਦ ਆਪ ਨੇ ਦੇਵੀ ਲ਼ ਗੁਰੂ ਜੀ ਦੇ ਦਰਬਾਰ
ਝਾੜੂ ਦੇਣਦਿਆਣ ਵੇਖਿਆ। ਇਸੇ ਅੰਸੂ ਦੇ ਅੰਕ ੧੩ ਵਿਚ ਆਪ ਦੇਵੀ ਨੇ
ਕਿਹਾ ਹੈ ਕਿ ਇਹਦੀ ਭਗਤੀ ਦਾ ਫਲ ਇਹ ਹੁੰਦਾ ਹੈ ਕਿ ਭਗਤ ਲ਼ ਸਜ਼ਚੇ
ਗੁਰੂ ਦਾ ਮੇਲ ਹੋ ਜਾਣਦਾ ਹੈ। ਹੁਣ ਬੀ ਦੇਵੀ ਗੁਰੂ ਕੇ ਸੇਵਕ ਬਜ਼ਲੂ ਜੀ ਨੇ ਜਾ
ਦਿਖਾਈ ਹੈ। ਇਸ ਤੋਣ ਪ੍ਰਗਟ ਹੈ ਕਿ ਗੁਰੂ ਜੀ ਦੇ ਅਸਥਾਨ ਤੇ ਜਿਸ ਦੇਵੀ
ਦੇ ਦਰਸ਼ਨ ਇਸਲ਼ ਕਰਾਏ ਗਏ ਸਨ, ਓਹ ਗੁਰੂ ਜੀ ਦੇ ਡੇਰੇ ਤੇ ਝਾੜੂ ਦੇਣ
ਦੀ ਹੈਸੀਅਤ ਵਿਚ ਹੀ ਆਈ ਹੋਣੀ ਹੈ। ਜੇ ਕਦੀ ਇਸ਼ਟ ਰੂਪ ਵਿਚ ਆਈ
ਹੁੰਦੀ ਤਦ ਗੁਰੂ ਜੀ ਆਪ ਜਾਣਦੇ ਆਪਣੇ ਨੌਕਰ ਲ਼ ਦੇਵੀ ਦੇ ਦਰਸ਼ਨ
ਕਰਾਅੁਣ ਨਾ ਭੇਜਦੇ, ਨੌਕਰ ਲ਼ ਭੇਜਂਾ ਵੀ ਇਹ ਹੀ ਦਜ਼ਸਦਾ ਹੈ ਕਿ ਇਹ
ਦੇਵੀ ਸਤਿਗੁਰਾਣ ਤੇ ਸ਼ਰਧਾ ਰਖਂ ਵਾਲੀ ਵਕਤੀ ਹੈ। ਗੁਰੂ ਜੀ ਅੁਜ਼ਚੇ ਹਨ।

Displaying Page 560 of 626 from Volume 1