Sri Gur Pratap Suraj Granth

Displaying Page 569 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੫੮੨

੬੭. ।ਜੈਤਾ ਨਦਾ ਆਦਿ ਸਿਜ਼ਖਾਂ ਪ੍ਰਤਿ ਅੁਪਦੇਸ਼। ਤਰਨ ਤਾਰਨ॥
੬੬ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੬੮
ਦੋਹਰਾ: ਜੈਤਾ ਨਦਾ ਸਿਜ਼ਖ ਦੈ, ਸੰਗ ਪਿਰਾਗਾ ਹੋਇ।
ਸ਼੍ਰੀ ਅਰਜਨ ਕੇ ਚਰਨ ਢਿਗ, ਆਇ ਨਿਵੇਣ ਤ੍ਰੈ ਸੋਇ ॥੧॥
ਚੌਪਈ: ਹਾਥ ਜੋਰਿ ਕਰਿ ਅਰਗ਼ ਗੁਜਾਰੀ।
ਕੀਜਹਿ ਅਸ ਅੁਪਦੇਸ਼ ਅੁਚਾਰੀ।
ਜਿਸ ਤੇ ਅਪਰ ਨ ਕਰਤਬ ਰਹੈ।
ਧਰਹਿ ਰਿਦੈ ਆਛੋ ਪਦ ਲਹੈ ॥੨॥
ਸ਼੍ਰੀ ਮੁਖ ਤੇ ਅੁਪਦੇਸ਼ ਬਖਾਨਾ।
ਇੰਦ੍ਰੈ ਰੋਕਹੁ ਬਨਿ ਸਵਧਾਨਾ।
ਸਾਸ ਸਾਸ ਸਿਮਰਹੁ ਅਠ ਜਾਮ।
ਸਭਿ ਤੇ ਅੂਚ ਵਾਹਿਗੁਰੂ ਨਾਮ ॥੩॥
ਜਬਹਿ ਟਿਕਹਿ ਨਹਿ ਬ੍ਰਿਤਿ ਨਿਹਾਰੋ੧।
ਆਵਹਿ ਵਹਰ੨ ਤ ਸ਼ਬਦ ਅੁਚਾਰੋ।
ਰਾਖੋ ਪਰਚਾ ਸਤਿਗੁਰ ਬਾਨੀ।
ਤਿਸ ਹੀ ਤੇ ਹੋਵਹੁ ਬ੍ਰਹਮ ਗਾਨੀ ॥੪॥
ਸ਼੍ਰੀ ਸਤਿਗੁਰੂ ਤੇ ਸੁਨਿ ਅੁਪਦੇਸ਼।
ਲਗੇ ਕਰਨਿ ਤਿਸ ਰੀਤਿ ਹਮੇਸ਼।
ਬਿਜ਼ਪ੍ਰਨਿ ਦੇਖਿ ਕਹੋ ਕਾ ਕੀਨਾ?
ਕਰਮ ਕਾਣਡ ਸਗਰੋ ਤਜਿ ਦੀਨਾ ॥੫॥
ਨਿਤ ਨਮਿਜ਼ਤ ਕਰਮ ਸਭਿ ਤਾਗੇ।
ਭ੍ਰਿਸ਼ਟ ਭਏ ਤੁਮ ਕਿਸ ਮਗ ਲਾਗੇ?
ਗਨ ਪੰਡਿਤ ਮਹਿ ਤਿਨਹੁ ਬਖਾਨਾ।
ਮਿਲੋ ਹਮਹਿ ਸਤਿਗੁਰੂ ਮਹਾਨਾ ॥੬॥
ਤਬਿ ਤੇ ਮ੍ਰਿਤਕ ਪਿਤਾ ਅਜ਼ਗਾਨ੩।
ਜਨਮੋ ਘਰ ਸਪੂਤ ਬ੍ਰਹਮ ਗਾਨ।
ਮਰਨ ਜਨਮ ਤੇ ਸੂਤਕ ਭਯੋ।
ਤਬਿ ਤੇ ਕਰਮ ਕਾਣਡ ਮਿਟਿ ਗਯੋ ॥੭॥
ਨਹੀਣ ਕਰਮ ਲੇਖੇ ਸੁ ਲਗੰਤੇ।


੧ਜਦ ਦੇਖੋ ਕਿ ਬ੍ਰਿਤੀ ਨਹੀਣ ਟਿਕਦੀ।
੨(ਬ੍ਰਿਤੀ) ਬਾਹਰ ਜਦ ਆਵੇ।
੩ਅਜ਼ਗਾਨ ਰੂਪੀ ਪਿਤਾ ਮਰ ਗਿਆ।

Displaying Page 569 of 591 from Volume 3